Breaking : ਆਖ਼ਰਕਾਰ ਕੰਗਣਾ ਰਨੌਤ ਨੇ ਮੰਗ ਲਈ ਮਾਫ਼ੀ

ਬਿਆਨ ਜਾਰੀ ਕਰਕੇ ਆਪਣੀ ਟਿੱਪਣੀ 'ਤੇ ਖੇਦ ਪ੍ਰਗਟਾਇਆ ਅਤੇ ਮਾਫ਼ੀ ਮੰਗ ਲਈ।

By :  Gill
Update: 2025-10-27 09:44 GMT

ਬਠਿੰਡਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਫ਼ੀ ਮੰਗ ਲਈ ਹੈ। ਕੰਗਨਾ 'ਤੇ ਕਿਸਾਨੀ ਅੰਦੋਲਨ ਦੌਰਾਨ ਬਠਿੰਡਾ ਦੀ ਬਜ਼ੁਰਗ ਕਿਸਾਨ ਮਹਿੰਦਰ ਕੌਰ ਬਾਰੇ ਵਿਵਾਦਪੂਰਨ ਟਿੱਪਣੀ ਕਰਨ ਦਾ ਮਾਣਹਾਨੀ ਦਾ ਕੇਸ ਚੱਲ ਰਿਹਾ ਸੀ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ, ਕੰਗਨਾ ਨੇ ਇੱਕ ਬਿਆਨ ਜਾਰੀ ਕਰਕੇ ਆਪਣੀ ਟਿੱਪਣੀ 'ਤੇ ਖੇਦ ਪ੍ਰਗਟਾਇਆ ਅਤੇ ਮਾਫ਼ੀ ਮੰਗ ਲਈ।

ਕੰਗਨਾ ਨੇ ਕਿਹਾ ਕਿ ਉਸਨੇ ਅੱਜ ਆਪਣੀ ਟਿੱਪਣੀ 'ਤੇ ਅਫਸੋਸ ਜ਼ਾਹਰ ਕੀਤਾ ਹੈ। ਕੰਗਨਾ ਨੇ ਕਿਹਾ ਕਿ ਉਸ ਵਕਤ ਉਸਨੇ ਜੋ ਕੁਝ ਵੀ ਕਿਹਾ, ਉਹ ਅਣਜਾਣੇ ਵਿੱਚ ਕਿਹਾ ਸੀ। ਕਿਹਾ ਕਿ  ਉਸ ਵਕਤ ਜੋ ਕੁਝ ਵੀ ਹੋਇਆ ਬੜਾ ਮਾੜਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ।

 

Tags:    

Similar News