ਅਵੀ ਧਾਲੀਵਾਲ, ਇਕਲੌਤੇ ਆਜ਼ਾਦ ਉਮੀਦਵਾਰ ਹਨ ਜਿੰਨ੍ਹਾਂ ਨੂੰ ਭਾਈਚਾਰੇ ਦਾ ਸਹਿਯੋਗ ਮਿਿਲਆ ਹੈ। ਪਹਿਲੀ ਵਾਰ ਚੋਣ ਮੈਦਾਨ ਵਿੱਚ ਆਏ ਅਵੀ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ। ਅਵੀ ਧਾਲੀਵਾਲ ਬਰੈਂਪਟਨ ਚਿੰਗੂਜ਼ੀ ਪਾਰਕ ਤੋਂ ਉਮੀਦਵਾਰ ਹਨ। ਹਾਲ ਹੀ ਦੇ ਵਿੱਚ ਅਵੀ ਧਾਲੀਵਾਲ ਚਿੰਤਪੂਰਨੀ ਮੰਦਿਰ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਪੰਡਿਤ ਹਰੀ ਭਜਨ ਸ਼ਾਸਤਰੀ ਜੀ ਨਾਲ ਮੁਲਾਕਾਤ ਕੀਤੀ ਗਈ। ਇਸ ਦੇ ਨਾਲ ਹੀ ਬੀਤੇ ਦਿਨੀਂ ਅਵੀ ਧਾਲੀਵਾਲ ਮਿਸੀਸਾਗਾ ਸਵੀਟਸ ਐਂਡ ਕੇਟਰਿੰਗ ਪਹੁੰਚੇ ਜਿੱਥੇ ਉਨ੍ਹਾਂ ਕਮਿਊਨਿਟੀ ਲੀਡਰ ਰਾਜ ਵਾਲੀਆ ਨਾਲ ਮੁਲਾਕਾਤ ਕੀਤੀ। ਧਾਲੀਵਾਲ ਨੇ ਕਿਹਾ ਕਿ ਰਾਜ ਵਾਲੀਆ ਵਰਗੇ ਲੀਡਰ ਸਾਡੇ ਭਾਈਚਾਰੇ ਦੀ ਬੈਕਬੋਨ ਹਨ ਅਤੇ ਧਾਲੀਵਾਲ ਵਾਅਦਾ ਕਰਦੇ ਹਨ ਕਿ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਆਵਾਜ਼ ਓਟਾਵਾ ਲੈ ਕੇ ਜਾਣਗੇ। ਜ਼ਿਕਰਯੋਗ ਹੈ ਕਿ ਅਵੀ ਧਾਲੀਵਾਲ ਵੱਖ-ਵੱਖ ਥਾਵਾਂ 'ਤੇ ਪਹੁੰਚ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ। ਉਹ ਨਾਮਧਾਰੀ ਸੰਗਤ ਸੋਸਾਇਟੀ ਵੀ ਪਹੁੰਚੇ ਜਿੱਥੇ ਉਨ੍ਹਾਂ ਦਾ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
17 ਅਪ੍ਰੈਲ ਨੂੰ ਵੀ ਅਵੀ ਧਾਲੀਵਾਲ ਦੇ ਕਈ ਪ੍ਰੋਗਰਾਮ ਸਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦਾ ਸਾਥ ਦੇਣ ਲਈ ਪਹੁੰਚੇ। ਪੀਲ ਫਾਇਨੈਸ਼ਲ ਅਤੇ ਗਿੱਗ ਐਕਸਪ੍ਰੈਸ 'ਤੇ ਧਾਲੀਵਾਲ ਪਹੁੰਚੇ ਅਤੇ ਲੋਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਧਾਲੀਵਾਲ ਦਾ ਅਗਲਾ ਮੁੱਖ ਪ੍ਰੋਗਰਾਮ 26 ਅਪ੍ਰੈਲ ਨੂੰ ਕਿੰਗਡਮ ਟੀਮ ਵਿੱਚ ਹੋਣ ਜਾ ਰਿਹਾ ਹੈ। ਅਵੀ ਧਾਲੀਵਾਲ ਨੂੰ ਨਿਰਪੱਖਤਾ, ਮੌਕੇ ਅਤੇ ਜਵਾਬਦੇਹੀ ਵਿੱਚ ਜੜ੍ਹੇ ਹੋਣ ਲਈ ਜਾਣਿਆ ਜਾਂਦਾ ਹੈ। ਉਹ ਨਿਵਾਸੀਆਂ ਨੂੰ ਸਸ਼ਕਤ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਥਾਈ ਤਬਦੀਲੀ ਲਿਆਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਭਾਵੇਂ ਇਹ ਸਿੱਖਿਆ ਨੂੰ ਅੱਗੇ ਵਧਾਉਣਾ ਹੋਵੇ, ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਵੇ ਜਾਂ ਚੈਰੀਟੇਬਲ ਪਹਿਲਕਦਮੀਆਂ ਦਾ ਸਮਰਥਨ ਕਰਨਾ ਹੋਵੇ, ਅਵੀ ਦੀਆਂ ਕਾਰਵਾਈਆਂ ਭਾਈਚਾਰੇ ਦੇ ਹਰ ਵਿਅਕਤੀ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।