ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਵਿਧਾਨ ਸਭਾ ਦੇ ਜਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵਲੋਂ ਲੁਧਿਆਣਾ ਤੋਂ ਜੀਵਨ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੇ ਉਮੀਦ ਜਤਾਈ ਹੈ ਕਿ ਜੀਵਨ ਗੁਪਤਾ ਪਾਰਟੀ ਦੀ ਨੀਤੀ ਤੇ ਨੈਤਿਕਤਾਵਾਂ ਨੂੰ ਲੁਧਿਆਣਾ ਦੇ ਵੋਟਰਾਂ ਤੱਕ ਪਹੁੰਚਾਉਣਗੇ ਅਤੇ ਚੋਣ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ। ਜਿਮਨੀ ਚੋਣ ਲਈ ਪਾਰਟੀਆਂ ਵਲੋਂ ਉਮੀਦਵਾਰਾਂ ਦੇ ਐਲਾਨ ਨਾਲ ਚੋਣੀ ਹਲਚਲ ਤੇਜ਼ ਹੋ ਗਈ ਹੈ।