ਕੈਨੇਡਾ 'ਚ ਰਿਹਾਇਸ਼ੀ ਭਾਰਤੀਆਂ ਲਈ ਵੱਡੀ ਖੁਸ਼ਖਬਰੀ
28 ਜੁਲਾਈ 2025 ਤੋਂ, IRCC ਚੁਣੇ ਹੋਏ ਬਿਨੈਕਾਰਾਂ ਨੂੰ ਸੱਦਾ ਪੱਤਰ ਭੇਜਣਾ ਸ਼ੁਰੂ ਕਰੇਗਾ, ਜਿਸ ਰਾਹੀਂ ਉਹ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਨੂੰ ਸਥਾਈ ਨਿਵਾਸ ਲਈ
ਪੇਰੈਂਟਸ ਤੇ ਗ੍ਰੈਂਡਪੇਰੈਂਟਸ ਸਪਾਂਸਰਸ਼ਿਪ ਮੁੜ ਸ਼ੁਰੂ
ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ (IRCC) ਨੇ ਐਲਾਨ ਕੀਤਾ ਹੈ ਕਿ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ (PGP) 2025) ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।
28 ਜੁਲਾਈ 2025 ਤੋਂ, IRCC ਚੁਣੇ ਹੋਏ ਬਿਨੈਕਾਰਾਂ ਨੂੰ ਸੱਦਾ ਪੱਤਰ ਭੇਜਣਾ ਸ਼ੁਰੂ ਕਰੇਗਾ, ਜਿਸ ਰਾਹੀਂ ਉਹ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰ ਸਕਣਗੇ। ਇਸ ਸਾਲ ਪ੍ਰੋਗਰਾਮ ਅਧੀਨ 10,000 ਪੂਰੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣੇ ਦਾ ਟੀਚਾ ਰੱਖਿਆ ਗਿਆ ਹੈ।
ਕੌਣ ਕਰ ਸਕਦਾ ਹੈ ਅਰਜ਼ੀ?
PGP ਪ੍ਰੋਗਰਾਮ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਜਾਂ ਰਜਿਸਟਰਡ ਭਾਰਤੀਆਂ ਲਈ ਹੈ, ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣਾ ਚਾਹੁੰਦੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਸੱਦਾ ਪੱਤਰ ਮਿਲਦਾ ਹੈ, ਉਹ ਸਥਾਈ ਨਿਵਾਸ ਪੋਰਟਲ ਰਾਹੀਂ ਜਾਂ ਕਾਨੂੰਨੀ ਨੁਮਾਇੰਦੇ ਰਾਹੀਂ ਆਪਣੀ ਅਰਜ਼ੀ ਆਨਲਾਈਨ ਭੇਜ ਸਕਦੇ ਹਨ।
IRCC ਨੇ ਸਿੱਧਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ 2020 ਵਿੱਚ ਦਿਲਚਸਪੀ ਦੇ ਪ੍ਰਗਟਾਵੇ (Interest to Sponsor) ਜਮ੍ਹਾਂ ਕਰਵਾਏ ਸਨ ਉਹ ਇਸ ਵਾਰ ਸੱਦੇ ਦੀ ਉਡੀਕ ਵਿੱਚ ਰਹਿ ਸਕਦੇ ਹਨ, ਕਿਉਂਕਿ ਸੱਦੇ ਓਹੀ ਪਹਿਲਾਂ ਜਮ੍ਹਾਂ ਕਰਵਾਏ ਗਏ detail ਉਪਰ ਆਧਾਰਤ ਜਾਰੀ ਕੀਤੇ ਜਾਣਗੇ।
ਸਾਵਧਾਨ ਰਹਿਣ ਦੀ ਸਲਾਹ
IRCC ਨੇ ਸਾਰੀ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁਰਾਣੇ ਈਮੇਲ ਖਾਤਿਆਂ, spam ਜਾਂ promotions ਫੋਲਡਰਾਂ ਨੂੰ ਧਿਆਨ ਨਾਲ ਚੈਕ ਕਰਨ, ਕਿਉਂਕਿ ਅਧਿਕਾਰਕ ਸੰਚਾਰ ਪਹਿਲਾਂ ਤੋਂ ਦਰਜ ਸੰਪਰਕਾਂ ਰਾਹੀਂ ਹੋ ਸਕਦਾ ਹੈ।
ਪਿਛਲੇ ਸਾਲਾਂ ਦੀ ਝਲਕ
2024 ਵਿੱਚ, IRCC ਵੱਲੋਂ 35,700 ਬਿਨੈਕਾਰਾਂ ਨੂੰ ਸੱਦਾ ਭੇਜਿਆ ਗਿਆ, ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਮਨਜ਼ੂਰ ਹੋਈਆਂ। ਹਾਲਾਂਕਿ, 2023 ਦੇ ਅੰਤ ਤੱਕ ਸਪਾਂਸਰਸ਼ਿਪ ਅਰਜ਼ੀਆਂ ਦਾ ਬੈਕਲੌਗ 40,000 ਤੋਂ ਵੱਧ ਸੀ, ਜਿਸ ਕਰਕੇ ਪ੍ਰਕਿਰਿਆ ਦਾ ਔਸਤ ਸਮਾਂ 24 ਮਹੀਨੇ ਹੋ ਗਿਆ ਸੀ।
ਪੰਜਾਬੀ ਪਰਿਵਾਰਾਂ ਲਈ ਨਵੀਂ ਉਮੀਦ
ਇਹ ਨਵਾਂ ਐਲਾਨ ਲੰਮੇ ਸਮੇਂ ਤੋਂ ਆਪਣੇ ਮਾਪਿਆਂ ਅਤੇ ਵੱਡੇ ਬਜ਼ੁਰਗਾਂ ਨੂੰ ਕੈਨੇਡਾ ਲਿਆਉਣ ਦੀ ਉਡੀਕ ਕਰ ਰਹੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਨਵੀਂ ਰੋਸ਼ਨੀ ਦੀ ਕਿਰਣ ਹੈ। PGP 2025 ਪ੍ਰੋਗਰਾਮ ਰਾਹੀਂ ਹੁਣ ਉਹ ਆਪਣੇ ਅਜ਼ੀਜ਼ਾਂ ਨੂੰ ਆਪਣੇ ਕੋਲ ਬੁਲਾ ਸਕਣਗੇ – ਇਕੱਠੇ ਜੀਣ ਦੀ ਮੁਕੰਮਲ ਸੰਭਾਵਨਾ ਨਾਲ।