ਅੰਮ੍ਰਿਤਸਰ ਵਿੱਚ ਮੰਦਰ ਨੇੜੇ ਵੱਡਾ ਧਮਾਕਾ
ਇਸ ਹਮਲੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ;
By : BikramjeetSingh Gill
Update: 2025-03-15 06:30 GMT

ਅੰਮ੍ਰਿਤਸਰ ਵਿੱਚ ਮੰਦਰ ਨੇੜੇ ਵੱਡਾ ਧਮਾਕਾ
ਅੱਜ ਸਵੇਰੇ ਅੰਮ੍ਰਿਤਸਰ ਵਿੱਚ ਇੱਕ ਮੰਦਰ ਦੇ ਨੇੜੇ ਵੱਡਾ ਧਮਾਕਾ ਹੋਇਆ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਬਰ ਲਿਖੇ ਜਾਣ ਤੱਕ ਕਿਸੇ ਦੇ ਫੱਟੜ ਜਾਂ ਮੌਤ ਹੋਣ ਦੀ ਖਬਰ ਨਹੀਂ।
ਜ਼ਿਕਰੇ ਖਾਸ ਹੈ ਕਿ ਇਸ ਹਮਲੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੋ ਬਾਈਕ ਸਵਾਰ ਨੌਜਵਾਨ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਬਾਈਕ ਤੋਂ ਉੱਤਰ ਕੇ ਮੰਦਿਰ ਵੱਲ ਕੋਈ ਚੀਜ਼ ਸੁੱਟਦਾ ਵੀ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਹੈ।
ਇਸ ਬਾਬਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਇਸ ਹਮਲੇ ਦੇ ਪਿੱਛੇ ਜਿਹੜਾ ਵੀ ਹੋਇਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ।