ਚੰਡੀਗੜ੍ਹ 'ਚ ਵੱਡਾ ਹਾਦਸਾ, ਬੱਸ ਖੰਭੇ ਨਾਲ ਟਕਰਾਈ

Update: 2024-09-15 10:53 GMT

ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਸੀਟੀਯੂ ਦੀ ਬੱਸ ਅਤੇ ਮਹਿੰਦਰਾ ਪਿਕਅੱਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਸ਼ਟਰਾਂ ਨਾਲ ਲੱਦੀ ਪਿਕਅੱਪ ਸੜਕ 'ਤੇ ਪਲਟ ਗਈ। ਸਾਮਾਨ ਸੜਕ ’ਤੇ ਖਿੱਲਰਿਆ ਪਿਆ। ਬੱਸ ਸੜਕ ਕਿਨਾਰੇ ਡਿਵਾਈਡਰ 'ਤੇ ਚੜ੍ਹ ਗਈ। ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਪੁਲੀਸ ਨੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਹੈ। ਹਾਲਾਂਕਿ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ। ਜਦੋਂ ਇਲਾਕੇ ਵਿੱਚ ਮੀਂਹ ਪੈ ਰਿਹਾ ਸੀ। ਇਸ ਦੌਰਾਨ ਸੀਟੀਯੂ ਦੀ ਬੱਸ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਮਹਿੰਦਰਾ ਪਿਕਅੱਪ ਪਲਟ ਗਈ। ਇਸ ਵਿੱਚ ਰੱਖਿਆ ਸ਼ਟਰਿੰਗ ਅਤੇ ਹੋਰ ਸਾਮਾਨ ਖਿੱਲਰਿਆ ਪਿਆ। ਦੂਜੇ ਪਾਸੇ ਬੱਸ ਚਾਲਕ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਬਚਾਇਆ। ਬੱਸ ਵੀ ਰੋਕ ਦਿੱਤੀ। ਡਿਵਾਈਡਰ 'ਤੇ ਚੜ੍ਹ ਕੇ ਬੱਸ ਰੁਕ ਗਈ। ਹਾਲਾਂਕਿ ਇਸ ਦੌਰਾਨ ਬੱਸ ਖੰਭੇ ਨਾਲ ਟਕਰਾ ਗਈ। ਖੰਭਾ ਡਿੱਗ ਗਿਆ। ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਹ ਬੱਸ ਚੰਡੀਗੜ੍ਹ ਅਤੇ ਹਵਾਈ ਅੱਡੇ ਦੇ ਵਿਚਕਾਰ ਚੱਲਦੀ ਹੈ।

Tags:    

Similar News