ਬਾਜਵਾ ਨੂੰ 50 ਬੰਬਾਂ ਦੀ ਜਾਣਕਾਰੀ ਸੀ, ਤਾਂ 32 ਹੋਰ ਬੰਬ ਕਿੱਥੇ ਚੱਲਣਗੇ ? : ਪੰਨੂ
"ਪੁਰਾਣੇ ਸਮੱਗਲਿੰਗ ਲਿੰਕਾਂ ਨਾਲ ਤਾਂ ਨਹੀਂ ਜੁੜੀ ਇਹ ਜਾਣਕਾਰੀ?"
ਚੰਡੀਗੜ੍ਹ, 13 ਅਪਰੈਲ 2025: ਆਮ ਆਦਮੀ ਪਾਰਟੀ ਦੇ ਨੇਤਾ ਬਲਤੇਜ ਪੰਨੂ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ 'ਚ ਲੀਡਰ ਆਫ਼ ਓਪੋਜ਼ੀਸ਼ਨ ਪ੍ਰਤਾਪ ਸਿੰਘ ਬਾਜਵਾ ਦੇ "ਪੰਜਾਬ ਵਿੱਚ 50 ਬੰਬ ਆ ਚੁੱਕੇ ਹਨ, ਹੁਣ ਵੀ 32 ਹੋਰ ਚੱਲਣਗੇ" ਵਾਲੇ ਬਿਆਨ 'ਤੇ ਗੰਭੀਰ ਸਵਾਲ ਖੜੇ ਕਰੇ ਹਨ।
ਬਲਤੇਜ ਪੰਨੂ ਨੇ ਕਿਹਾ,
"ਇਹ ਬਹੁਤ ਹੀ ਗੰਭੀਰ ਗੱਲ ਹੈ ਕਿ ਕਾਂਗਰਸ ਦੇ ਇੱਕ ਆਗੂ ਕੋਲ ਪਾਕਿਸਤਾਨ ਤੋਂ ਆ ਰਹੀਆਂ ਇਹਨਾਂ ਗਤੀਵਿਧੀਆਂ ਦੀ ਸੂਚਨਾ ਹੈ। ਜੇਕਰ ਉਨ੍ਹਾਂ ਨੂੰ ਇਹ ਪਤਾ ਸੀ ਕਿ 50 ਬੰਬ ਆ ਚੁੱਕੇ ਹਨ ਅਤੇ ਹੁਣ 32 ਹੋਰ ਚੱਲਣਗੇ, ਤਾਂ ਉਨ੍ਹਾਂ ਕੋਲ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ 32 ਬੰਬ ਕਿੱਥੇ ਚੱਲਣਗੇ?"
❗ "ਪੁਲਿਸ ਤੇ ਖੁਫੀਆ ਏਜੰਸੀਆਂ ਨਾਲ ਕਿਉਂ ਨਹੀਂ ਸਾਂਝੀ ਕੀਤੀ ਜਾਣਕਾਰੀ?"
ਬਲਤੇਜ ਪੰਨੂ ਨੇ ਪੁੱਛਿਆ ਕਿ "ਉਨ੍ਹਾਂ ਨੇ ਇਹ ਜਾਣਕਾਰੀ ਪੰਜਾਬ ਪੁਲਿਸ ਜਾਂ ਖੁਫੀਆ ਏਜੰਸੀ ਨਾਲ ਸਾਂਝੀ ਕਿਉਂ ਨਹੀਂ ਕੀਤੀ?"
ਉਨ੍ਹਾਂ ਨੇ ਸਵਾਲ ਉਠਾਇਆ ਕਿ "ਕੀ ਕਾਂਗਰਸ ਹਾਈਕਮਾਂਡ – ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ – ਬਾਜਵਾ ਤੋਂ ਪੁੱਛਣਗੇ ਕਿ ਉਨ੍ਹਾਂ ਕੋਲ ਇਹ ਜਾਣਕਾਰੀ ਕਿੱਥੋਂ ਆਈ?"
🔍 "ਪੁਰਾਣੇ ਸਮੱਗਲਿੰਗ ਲਿੰਕਾਂ ਨਾਲ ਤਾਂ ਨਹੀਂ ਜੁੜੀ ਇਹ ਜਾਣਕਾਰੀ?"
ਉਨ੍ਹਾਂ ਨੇ ਇਸ਼ਾਰਾ ਕੀਤਾ ਕਿ "ਕੀ ਇਹ ਜਾਣਕਾਰੀ ਉਨ੍ਹਾਂ ਨੂੰ ਕਿਸੇ ਪੁਰਾਣੇ ਸਮੱਗਲਿੰਗ ਲਿੰਕ ਰਾਹੀਂ ਤਾਂ ਨਹੀਂ ਮਿਲੀ?"
ਪੰਨੂ ਨੇ ਕਿਹਾ ਕਿ "ਸਾਨੂੰ ਉਮੀਦ ਹੈ ਕਿ ਬਾਜਵਾ ਹੁਣ ਪੰਜਾਬ ਪੁਲਿਸ ਨਾਲ ਪੂਰੀ ਜਾਣਕਾਰੀ ਸਾਂਝੀ ਕਰਨਗੇ ਅਤੇ ਜਾਂਚ 'ਚ ਸਹਿਯੋਗ ਦੇਣਗੇ।"
📢 "ਜੇਕਰ ਸੱਚਮੁੱਚ ਤੁਹਾਡੇ ਕੋਲ ਜਾਣਕਾਰੀ ਹੈ, ਤਾਂ ਦੱਸੋ – 32 ਬੰਬ ਕਿੱਥੇ ਚੱਲਣਗੇ?"
ਆਖ਼ਰ 'ਚ ਬਲਤੇਜ ਪੰਨੂ ਨੇ ਕਿਹਾ, "ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉਨ੍ਹਾਂ ਕੋਲ ਸੱਚਮੁੱਚ ਇਹ ਜਾਣਕਾਰੀ ਹੈ, ਤਾਂ ਉਹ ਤੁਰੰਤ ਦੱਸਣ ਕਿ 32 ਹੋਰ ਬੰਬ ਕਿੱਥੇ ਚੱਲਣਗੇ, ਤਾਂ ਜੋ ਲੋੜੀਦੀ ਸੁਰੱਖਿਆ ਵਿਵਸਥਾ ਕੀਤੀ ਜਾ ਸਕੇ।"