ਅਕਸ਼ੈ ਕੁਮਾਰ ਲਈ ਬੁਰੀ ਖ਼ਬਰ, ਫਿਲਮ ਆਨਲਾਈਨ ਲੀਕ
'ਕੇਸਰੀ 2' ਵਿੱਚ ਅਕਸ਼ੈ ਵਕੀਲ ਸੀ. ਸ਼ੰਕਰਨ ਨਾਇਰਲ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨਾਲ ਆਰ ਮਾਧਵਨ ਅਤੇ ਅਨੰਨਿਆ ਪਾਂਡੇ ਵੀ ਪ੍ਰਮੁੱਖ ਕਿਰਦਾਰਾਂ ਵਿੱਚ ਹਨ।
ਪ੍ਰਸ਼ੰਸਕ ਨਿਰਾਸ਼
ਮੁੰਬਈ – ਅਕਸ਼ੈ ਕੁਮਾਰ ਦੀ ਚਰਚਿਤ ਫਿਲਮ 'ਕੇਸਰੀ ਚੈਪਟਰ 2', ਜੋ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ, ਰਿਲੀਜ਼ ਦੇ ਕੁਝ ਘੰਟਿਆਂ ਬਾਅਦ ਹੀ ਆਨਲਾਈਨ ਲੀਕ ਹੋ ਗਈ ਹੈ। ਇਹ ਖ਼ਬਰ ਨਾ ਸਿਰਫ਼ ਅਕਸ਼ੈ ਲਈ ਸਦਮੇ ਵਾਲੀ ਹੈ, ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਨਿਰਾਸ਼ਾਜਨਕ ਹੈ।
ਪਾਇਰੇਸੀ ਵੈੱਬਸਾਈਟਾਂ 'ਤੇ ਫਿਲਮ ਦੀ ਭਰਮਾਰ
ਰਿਪੋਰਟਾਂ ਅਨੁਸਾਰ, ਫਿਲਮ ਵੱਖ-ਵੱਖ ਫਾਰਮੈਟਾਂ ਵਿੱਚ ਕਈ ਪਾਇਰੇਸੀ ਵੈੱਬਸਾਈਟਾਂ 'ਤੇ ਅਪਲੋਡ ਹੋ ਚੁੱਕੀ ਹੈ। ਹਾਲਾਂਕਿ ਧਰਮਾ ਪ੍ਰੋਡਕਸ਼ਨ ਵੱਲੋਂ ਇਸ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ।
ਅਕਸ਼ੈ ਦੀ ਅਪੀਲ
ਫਿਲਮ ਰਿਲੀਜ਼ ਤੋਂ ਪਹਿਲਾਂ, ਅਕਸ਼ੈ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਫਿਲਮ ਦੇਖਦੇ ਸਮੇਂ ਆਪਣਾ ਫ਼ੋਨ ਇੱਕ ਪਾਸੇ ਰੱਖਣ ਅਤੇ ਫਿਲਮ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਸੀ ਕਿ, "ਜੇ ਤੁਸੀਂ ਇੰਸਟਾਗ੍ਰਾਮ ਜਾਂ ਹੋਰ ਐਪ ਵਰਤਦੇ ਹੋ, ਤਾਂ ਇਹ ਫਿਲਮ ਦਾ ਅਤੇ ਕਲਾ ਦਾ ਅਪਮਾਨ ਹੋਵੇਗਾ।"
ਫਿਲਮ ਦੀ ਕਹਾਣੀ ਅਤੇ ਕਿਰਦਾਰ
'ਕੇਸਰੀ 2' ਵਿੱਚ ਅਕਸ਼ੈ ਵਕੀਲ ਸੀ. ਸ਼ੰਕਰਨ ਨਾਇਰਲ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨਾਲ ਆਰ ਮਾਧਵਨ ਅਤੇ ਅਨੰਨਿਆ ਪਾਂਡੇ ਵੀ ਪ੍ਰਮੁੱਖ ਕਿਰਦਾਰਾਂ ਵਿੱਚ ਹਨ।
ਫਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਨੇ ਕੀਤਾ ਹੈ ਅਤੇ ਇਹ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣਾਈ ਗਈ ਹੈ।
ਫਿਲਮ ਦੇ ਹਿੱਤ 'ਚ ਕਦਮ ਚੁੱਕਣ ਦੀ ਲੋੜ
ਫਿਲਮ ਦੀ ਅਚਾਨਕ ਲੀਕ ਹੋਣਾ ਨਾ ਸਿਰਫ਼ ਬਾਕਸ ਆਫਿਸ ਕਲੈਕਸ਼ਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਸਗੋਂ ਪੂਰੀ ਟੀਮ ਦੀ ਮਹਿਨਤ ਨੂੰ ਵੀ ਠੇਸ ਪਹੁੰਚਾਉਂਦਾ ਹੈ। ਇਨ੍ਹਾਂ ਘਟਨਾਵਾਂ ਦੇ ਰੋਕਥਾਮ ਲਈ ਸਖ਼ਤ ਕਾਨੂੰਨੀ ਕਦਮ ਚੁੱਕਣੇ ਬੇਹੱਦ ਜ਼ਰੂਰੀ ਹਨ।
ਤੁਸੀਂ ਇਹ ਫਿਲਮ ਦੇਖੀ? ਤੁਹਾਡੀ ਰਾਏ 'ਚ ਕੇਸਰੀ ਚੈਪਟਰ 1 ਜ਼ਿਆਦਾ ਬਿਹਤਰ ਸੀ ਜਾਂ ਚੈਪਟਰ 2?