ਤਰਨ ਤਾਰਨ : ਜਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਗੱਭਰੂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਗੱਭਰੂ ਦੇ ਘਰ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੂਹਾ ਖੜਾ ਕੇ ਆਵਾਜ਼ ਲਗਾਈ ਅਤੇ ਉਸਦੀ ਭੈਣ ਵੱਲੋਂ ਬੂਹਾ ਖੋਲਿਆ। ਭਰਾ ਜਦ ਬਾਹਰ ਆਇਆ ਤਾਂ ਉਸਨੂੰ ਗੋਲੀਆਂ ਮਾਰ ਕੇ ਕਾਤਲ ਭੱਜ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।