ਕਾਂਗਰਸ ਦੀ ਧੜੇਬੰਦੀ 'ਤੇ ਆਸ਼ੂ ਨੇ ਤੋੜੀ ਚੁੱਪੀ, ਪ੍ਰਚਾਰ ਮੇਰੇ ਲਈ ਨਹੀਂ ਪਾਰਟੀ ਲਈ ਕਰਨਾ ਸੀ
ਜੇਕਰ ਪ੍ਰਧਾਨ ਆਪਣੇ ਲਈ ਸੱਦੇ ਦੀ ਉਡੀਕ ਕਰਦੇ ਹਨ, ਤਾਂ ਇਹ ਨਿਰਾਸ਼ਾਜਨਕ ਹੈ।" ਆਸ਼ੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਚੋਣ ਲੜਾਈ ਇਕੱਲੇ ਲੜੀ ਅਤੇ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ
ਲੁਧਿਆਣਾ ਉਪ ਚੋਣ ਵਿੱਚ ਹਾਰ ਤੋਂ ਬਾਅਦ, ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਾਰਟੀ ਵਿੱਚ ਚੱਲ ਰਹੀ ਧੜੇਬੰਦੀ 'ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਆਖਿਆ ਕਿ ਚੋਣ ਦੌਰਾਨ ਕਈ ਵੱਡੇ ਆਗੂਆਂ ਨੇ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ, ਜਿਸਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋਇਆ। ਆਸ਼ੂ ਨੇ ਕਿਹਾ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਐਲਓਪੀ ਪ੍ਰਤਾਪ ਬਾਜਵਾ ਨੂੰ ਪ੍ਰਚਾਰ ਲਈ ਸੱਦੇ ਦੀ ਉਡੀਕ ਨਹੀਂ ਕਰਨੀ ਚਾਹੀਦੀ ਸੀ, ਸਗੋਂ ਪਾਰਟੀ ਲਈ ਖੁਦ ਹੀ ਮੈਦਾਨ ਵਿੱਚ ਆਉਣਾ ਚਾਹੀਦਾ ਸੀ।
ਉਨ੍ਹਾਂ ਆਖਿਆ, "ਹਰ ਕਾਂਗਰਸੀ ਨੂੰ ਪਾਰਟੀ ਲਈ ਪ੍ਰਚਾਰ ਕਰਨ ਦਾ ਅਧਿਕਾਰ ਹੈ। ਜੇਕਰ ਪ੍ਰਧਾਨ ਆਪਣੇ ਲਈ ਸੱਦੇ ਦੀ ਉਡੀਕ ਕਰਦੇ ਹਨ, ਤਾਂ ਇਹ ਨਿਰਾਸ਼ਾਜਨਕ ਹੈ।" ਆਸ਼ੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਚੋਣ ਲੜਾਈ ਇਕੱਲੇ ਲੜੀ ਅਤੇ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਲਈ ਅਸਤੀਫਾ ਵੀ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਧੜੇਬੰਦੀ ਨੂੰ ਠੀਕ ਕਰਨਾ ਅਤੇ ਪਾਰਟੀ ਨੂੰ ਇਕਜੁੱਟ ਕਰਨਾ ਪ੍ਰਧਾਨ ਅਤੇ ਐਲਓਪੀ ਦੀ ਜ਼ਿੰਮੇਵਾਰੀ ਹੈ। "ਮੈਂ ਕਿਸੇ ਨੂੰ ਨਹੀਂ ਰੋਕਿਆ, ਪਰ ਜੇਕਰ ਆਉਣਾ-ਨਾ ਆਉਣਾ ਕਿਸੇ ਦੀ ਆਪਣੀ ਮਰਜ਼ੀ ਸੀ, ਤਾਂ ਇਹ ਮੇਰਾ ਵਿਆਹ ਨਹੀਂ ਸੀ ਕਿ ਨਿੱਜੀ ਸੱਦਾ ਭੇਜਣਾ ਪਵੇ," ਆਸ਼ੂ ਨੇ ਤਿੱਖੀ ਟਿੱਪਣੀ ਕੀਤੀ।
ਆਸ਼ੂ ਨੇ ਇਹ ਵੀ ਦੱਸਿਆ ਕਿ ਸਰਕਾਰ ਦੀ ਤਾਕਤ ਜਿੱਤ ਗਈ, ਸਰਕਾਰ ਦਾ ਕੰਮ ਨਹੀਂ। ਉਨ੍ਹਾਂ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਸਰਕਾਰੀ ਤਾਕਤ ਦੀ ਦੁਰਵਰਤੋਂ ਨਾਲ ਜੋੜਿਆ।