ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਪੁਜਾਰੀ ਗ੍ਰਿਫਤਾਰ
ਰਿਪੋਰਟ ਅਨੁਸਾਰ, ਸ਼ਿਆਮ ਦਾਸ ਪ੍ਰਭੂ ਨੂੰ ਚਟਗਾਂਵ ਪੁਲਿਸ ਨੇ ਬਿਨਾਂ ਕਿਸੇ ਅਧਿਕਾਰਤ ਵਾਰੰਟ ਦੇ ਗ੍ਰਿਫਤਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਅਤੇ ਧਾਰਮਿਕ ਸੰਗਠਨਾਂ ਵਿਚ
By : BikramjeetSingh Gill
Update: 2024-11-30 12:19 GMT
ਬੰਗਲਾਦੇਸ਼ : ਬੰਗਲਾਦੇਸ਼ 'ਚ ਹਿੰਦੂ ਭਾਈਚਾਰੇ 'ਤੇ ਲਗਾਤਾਰ ਹੋ ਰਹੇ ਹਮਲਿਆਂ ਅਤੇ ਜਬਰ ਦੌਰਾਨ ਇਕ ਹੋਰ ਹਿੰਦੂ ਪੁਜਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਪੁਜਾਰੀ ਦੀ ਪਛਾਣ ਸ਼ਿਆਮ ਦਾਸ ਪ੍ਰਭੂ ਵਜੋਂ ਹੋਈ ਹੈ, ਜੋ ਕਥਿਤ ਤੌਰ ’ਤੇ ਜੇਲ੍ਹ ਵਿੱਚ ਬੰਦ ਅਧਿਆਤਮਕ ਆਗੂ ਚਿਨਮੋਏ ਕ੍ਰਿਸ਼ਨ ਦਾਸ ਨੂੰ ਮਿਲਣ ਗਿਆ ਸੀ।
ਰਿਪੋਰਟ ਅਨੁਸਾਰ, ਸ਼ਿਆਮ ਦਾਸ ਪ੍ਰਭੂ ਨੂੰ ਚਟਗਾਂਵ ਪੁਲਿਸ ਨੇ ਬਿਨਾਂ ਕਿਸੇ ਅਧਿਕਾਰਤ ਵਾਰੰਟ ਦੇ ਗ੍ਰਿਫਤਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਅਤੇ ਧਾਰਮਿਕ ਸੰਗਠਨਾਂ ਵਿਚ ਡੂੰਘਾ ਰੋਸ ਹੈ। ਇਸ ਗ੍ਰਿਫਤਾਰੀ 'ਤੇ ਸਖ਼ਤ ਰੋਸ ਪ੍ਰਗਟ ਕਰਦੇ ਹੋਏ ਇਸਕੋਨ ਕੋਲਕਾਤਾ ਦੇ ਉਪ-ਪ੍ਰਧਾਨ ਅਤੇ ਬੁਲਾਰੇ ਰਾਧਾਰਮਨ ਦਾਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅੱਜ ਚਿਟਾਗਾਂਗ ਪੁਲਿਸ ਨੇ ਇੱਕ ਹੋਰ ਬ੍ਰਹਮਚਾਰੀ ਸ਼ਿਆਮ ਦਾਸ ਪ੍ਰਭੂ ਨੂੰ ਗ੍ਰਿਫਤਾਰ ਕੀਤਾ ਹੈ।"