USA News : New Jersey ਤੋਂ ਚੋਣ ਲੜ ਰਹੇ ਭਾਰਤੀ ਮੂਲ ਦੇ ਉਮੀਦਵਾਰ ਨੇ ਵਿਰੋਧੀਆਂ 'ਤੇ ਲਾਏ ਨਸਲੀ ਹਮਲੇ ਕਰਨ ਦੇ ਦੋਸ਼
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊ ਜਰਸੀ ਦੇ 12 ਵੇਂ ਜਿਲੇ ਤੋਂ ਅਮਰੀਕੀ ਕਾਂਗਰਸ ਲਈ ਚੋਣ ਲੜ ਰਹੇ ਭਾਰਤੀ ਮੂਲ ਦੇ ਉਮੀਦਵਾਰ ਜੈ ਵੇਨਗਾਂਕਰ ਨੇ ਦੋਸ਼ ਲਾਇਆ ਹੈ ਕਿ ਕੰਜਰਵੇਟਿਵ ਕਾਰਕੁੰਨ ਲੌਰਾ ਲੂਮਰ ਦੁਆਰਾ ਸੋਸ਼ਲ ਮੀਡੀਆ ਉਪਰ ਉਸ ਵਿਰੁੱਧ ਪੋਸਟ ਪਾਉਣ ਤੋਂ ਬਾਅਦ ਉਸ ਉਪਰ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਤੇ ਧਮਕੀਆਂ ਮਿਲ ਰਹੀਆਂ ਹਨ।
ਜਾਰੀ ਇਕ ਬਿਆਨ ਵਿੱਚ ਵੇਨਗਾਂਕਰ ਨੇ ਕਿਹਾ ਕਿ ਉਸ ਵੱਲੋਂ ਚੋਣ ਮੁਹਿੰਮ ਤਹਿਤ ਵੋਟਰਾਂ ਨੂੰ ਅਪੀਲ ਕਰਨ ਸਬੰਧੀ ਹਿੰਦੀ ਵਿੱਚ ਇਕ ਪੋਸਟ ਪਾਉਣ ਉਪਰੰਤ ਲੂਮਰ ਤੇ ਉਸ ਦੇ ਸਮਰਥਕਾਂ ਨੇ ਉਸ ਨੂੰ ਬੁਰਾ - ਭਲਾ ਕਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਭਰੋਸੇਮੰਦ ਲੂਮਰ ਤੇ ਉਸ ਦੇ ਸੱਜ ਪਿਛਾਕੜੀ ਜੋਟੀਦਾਰਾਂ ਨੇ ਨਸਲੀ ਹਮਲੇ ਕਰਦਿਆਂ ਉਸ ਨੂੰ ਗੈਰ ਅਮਰੀਕੀ ਕਿਹਾ ਹੈ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ ਨਾਲ ਦੇਸ਼ ਨਿਕਾਲਾ ਦੇਣ ਤੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰ ਦੇਣ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਹਨ। 28 ਸਾਲਾ ਵੇਂਨਗਾਂਕਰ ਨੇ ਹੋਰ ਕਿਹਾ ਕਿ 12 ਵਾਂ ਕਾਂਗਰਸ ਜਿਲਾ ਸਭਿਆਚਕ ਭਿੰਨਤਾ ਵਾਲਾ ਹਲਕਾ ਹੈ। ਇਥੇ ਤਕਰੀਬਨ ਇਕ ਤਿਹਾਈ ਆਬਾਦੀ ਵਿਦੇਸ਼ ਵਿਚ ਪੈਦਾ ਹੋਏ ਲੋਕਾਂ ਦੀ ਹੈ ਤੇ 5 ਘਰਾਂ ਵਿੱਚੋਂ 2 ਘਰ ਹਿੰਦੀ ਬੋਲਣ ਵਾਲੇ ਲੋਕਾਂ ਦੇ ਹਨ। ਉਨਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਹ ਵਧ ਰਹੀਆਂ ਜੀਵਨ ਲਾਗਤਾਂ ਤੇ ਸਿਹਤ ਖਰਚਿਆਂ ਉਪਰ ਆਪਣਾ ਧਿਆਨ ਕੇਂਦ੍ਰਿਤ ਕਰਨਗੇ।