ਅੰਮ੍ਰਿਤਪਾਲ ਅੱਜ ਜਾਂ ਭਲਕੇ ਪਹੁੰਚੇਗਾ ਪੰਜਾਬ
ਸੂਤਰਾਂ ਅਨੁਸਾਰ, ਅੰਮ੍ਰਿਤਪਾਲ ਨੂੰ ਟਰਾਂਜਿਟ ਰਿਮਾਂਡ 'ਤੇ ਪੰਜਾਬ ਲਿਆ ਕੇ ਅਜਨਾਲਾ ਥਾਣੇ ਵਿੱਚ ਦਰਜ ਇਕ ਐਫ.ਆਈ.ਆਰ. ਦੇ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਅੰਮ੍ਰਿਤਪਾਲ ਨੂੰ ਲੈਣ ਲਈ ਆਸਾਮ ਰਵਾਨਾ ਹੋਈ ਪੰਜਾਬ ਪੁਲਿਸ
23 ਅਪ੍ਰੈਲ ਨੂੰ ਐਨਐਸਏ ਦੀ ਮਿਆਦ ਹੋ ਰਹੀ ਹੈ ਖਤਮ
ਚੰਡੀਗੜ੍ਹ/ਅੰਮ੍ਰਿਤਸਰ – ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਣ ਲਈ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਦੀ ਟੀਮ ਆਸਾਮ ਰਵਾਨਾ ਹੋ ਚੁੱਕੀ ਹੈ। ਅੰਮ੍ਰਿਤਪਾਲ ਇਸ ਵੇਲੇ ਆਸਾਮ ਦੀ ਡਿੱਬਰੂਗੜ ਜੇਲ ਵਿੱਚ ਬੰਦ ਹੈ ਤੇ 23 ਅਪ੍ਰੈਲ ਨੂੰ ਉਸ 'ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਸਮਾਪਤ ਹੋ ਰਿਹਾ ਹੈ।
ਸੂਤਰਾਂ ਅਨੁਸਾਰ, ਅੰਮ੍ਰਿਤਪਾਲ ਨੂੰ ਟਰਾਂਜਿਟ ਰਿਮਾਂਡ 'ਤੇ ਪੰਜਾਬ ਲਿਆ ਕੇ ਅਜਨਾਲਾ ਥਾਣੇ ਵਿੱਚ ਦਰਜ ਇਕ ਐਫ.ਆਈ.ਆਰ. ਦੇ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਕਾਰਵਾਈ ਅਜਨਾਲਾ ਦੀ ਮਾਣਯੋਗ ਅਦਾਲਤ ਵਿੱਚ ਹੋਵੇਗੀ। ਇਹ ਵੀ ਹੈ ਕਿ ਅੰਮ੍ਰਿਤਪਾਲ ਦੇ ਨੌ ਸਾਥੀਆਂ ਨੂੰ ਪਹਿਲਾਂ ਹੀ ਐਨਐਸਏ ਦੀ ਮਿਆਦ ਸਮਾਪਤ ਹੋਣ 'ਤੇ ਪੰਜਾਬ ਲਿਆਇਆ ਜਾ ਚੁੱਕਾ ਹੈ।
ਪ੍ਰਸ਼ਾਸਨਕ ਸੂਤਰ ਦੱਸ ਰਹੇ ਹਨ ਕਿ ਅੰਮ੍ਰਿਤਪਾਲ ਦੇ ਖਿਲਾਫ ਹੋਰ ਮਾਮਲਿਆਂ ਵਿੱਚ ਵੀ ਜਾਂਚ ਜਾਰੀ ਹੈ ਅਤੇ ਉਸ ਦੀ ਆਉਣ ਵਾਲੀ ਪੇਸ਼ੀ ਦੌਰਾਨ ਅਗਲੇ ਕਦਮ ਤੇ ਫੈਸਲਾ ਲਿਆ ਜਾ ਸਕਦਾ ਹੈ।