Kanchan Kumari murder case ਦਾ ਮੁੱਖ ਦੋਸ਼ੀ Amritpal Singh Mehron ਸ਼ਾਰਜਾਹ ਵਿੱਚ ਹਿਰਾਸਤ 'ਚ

ਉਹ ਵੀਜ਼ਾ ਸਬੰਧੀ ਪੁੱਛਗਿੱਛ ਦੌਰਾਨ ਕਾਨੂੰਨੀ ਸ਼ਿਕੰਜੇ ਵਿੱਚ ਆਇਆ, ਜਿੱਥੇ ਉਸਦੀ ਅਸਲ ਪਛਾਣ ਦਾ ਭੇਦ ਖੁੱਲ੍ਹਿਆ। ਮਹਿਰੋਂ ਨੂੰ ਜਲਦੀ ਹੀ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ

By :  Gill
Update: 2026-01-01 11:00 GMT

ਅਹਿਮ ਸੂਤਰਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ ਬਹੁ-ਚਰਚਿਤ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਦੇ ਕਥਿਤ ਮਾਸਟਰਮਾਇੰਡ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ਾਰਜਾਹ ਪੁਲਿਸ ਨੇ ਅਚਾਨਕ ਕੀਤੀ ਗਈ ਕਾਰਵਾਈ ਦੌਰਾਨ ਮਹਿਰੋਂ ਨੂੰ ਹਿਰਾਸਤ ਵਿੱਚ ਲਿਆ ਹੈ।

ਜਾਣਕਾਰੀ ਅਨੁਸਾਰ, ਉਹ ਵੀਜ਼ਾ ਸਬੰਧੀ ਪੁੱਛਗਿੱਛ ਦੌਰਾਨ ਕਾਨੂੰਨੀ ਸ਼ਿਕੰਜੇ ਵਿੱਚ ਆਇਆ, ਜਿੱਥੇ ਉਸਦੀ ਅਸਲ ਪਛਾਣ ਦਾ ਭੇਦ ਖੁੱਲ੍ਹਿਆ। ਮਹਿਰੋਂ ਨੂੰ ਜਲਦੀ ਹੀ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਇਸ ਗੰਭੀਰ ਮਾਮਲੇ ਦੀ ਜਾਂਚ ਲਈ ਇੱਕ ਅਹਿਮ ਕਦਮ ਹੈ।

Tags:    

Similar News