ਭੂਚਾਲ ਨਾਲ ਹਿੱਲ ਗਿਆ ਅਮਰੀਕਾ

Update: 2024-09-08 09:21 GMT


ਲਾਸ-ਏਂਜਲਸ : ਅਮਰੀਕਾ 'ਚ ਸ਼ਨੀਵਾਰ ਰਾਤ ਨੂੰ ਦੋ ਵਾਰ ਭੂਚਾਲ ਆਇਆ। ਬੀਤੀ ਰਾਤ ਲਾਸਏਂਜਲਸ ਖੇਤਰ ਦੇ ਓਨਟਾਰੀਓ, ਈਸਟਵੇਲ ਅਤੇ ਰੈਂਚੋ ਕੁਕਾਮੋਂਗਾ ਵਿੱਚ ਭੂਚਾਲ ਦੇ ਝਟਕੇ ਆਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਓਨਟਾਰੀਓ ਤੋਂ 3 ਮੀਲ ਦੱਖਣ-ਪੂਰਬ 'ਚ 6 ਕਿਲੋਮੀਟਰ ਦੀ ਡੂੰਘਾਈ 'ਤੇ ਸੀ। 10 ਮਿੰਟ ਬਾਅਦ 3.9 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਦੋਹਾਂ ਭੂਚਾਲਾਂ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਓਨਟਾਰੀਓ 'ਚ ਆਏ ਪਹਿਲੇ ਭੂਚਾਲ ਤੋਂ ਬਾਅਦ ਆਸਮਾਨ ਪੰਛੀਆਂ ਦੀ ਚਹਿਲ-ਪਹਿਲ ਨਾਲ ਗੂੰਜਣ ਲੱਗਾ।

Tags:    

Similar News