ਅਕਾਲ ਤਖ਼ਤ ਸਾਹਿਬ 'ਤੇ ਚੰਦੂਮਾਰਜਾ ਇਵੇਂ ਫਸ ਗਏ

ਬਾਕੀਆਂ ਨੂੰ ਵੀ ਪੁੱਛਿਆ ਗਿਆ ਔਰ ਬਾਕੀਆਂ ਨੇ ਉਸ ਦੇ ਵਿੱਚ ਕਿਹਾ ਕਿ ਨਹੀਂ ਉਹਨਾਂ ਨੇ ਨਹੀਂ ਕੀਤਾ, ਡਾਕਟਰ ਚੀਮਾ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਖਿਮਾ ਜਾਚਨਾ ਸ਼ਬਦ ਐਡ ਕੀਤਾ ਸੀ ਜੋ ਚਿੱਠੀ

Update: 2024-12-02 09:32 GMT

ਅੰਮ੍ਰਿਤਸਰ : ਅੱਜ ਸਾਬਕਾ ਅਕਲੀ ਲੀਡਰਾਂ ਦੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਸੀ। ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਤੁਸੀਂ ਸਿਰਫ ਹਾਂ ਜਾਂ ਨਾ ਚ ਜਵਾਬ ਦੇਣਾ ਤਾਂ ਸੁਖਬੀਰ ਸੁਖਬੀਰ ਬਾਦਲ ਹਾਂ ਦੇ ਵਿੱਚ ਜਵਾਬ ਦਿੰਦੇ ਗਏ, ਜਿਹੜੇਆ ਜਿਹੜੀਆਂ ਜਿਹੜੀਆਂ ਗੱਲਾਂ ਫਸੀਲ ਤੋਂ ਜਥੇਦਾਰ ਸਾਹਿਬਾਨ ਨੇ ਸਿੰਘ ਸਾਹਿਬ ਨੇ ਕੀਤੀਆਂ ਉਸ ਤੇ ਸੁਖਬੀਰ ਬਾਦਲ ਕਹਿੰਦੇ ਰਹੇ ਕਿ ਹਾਂਜੀ ਯਾਨੀ ਸਾਰੀਆਂ ਗੱਲਾਂ ਉਹਨਾਂ ਨੇ ਕਬੂਲੀਆਂ ਔਰ ਉਸ ਤੋਂ ਬਾਅਦ ਵਾਰੀ ਆਈ ਬਾਕੀਆਂ ਦੀ,

ਬਾਕੀਆਂ ਨੂੰ ਵੀ ਪੁੱਛਿਆ ਗਿਆ ਔਰ ਬਾਕੀਆਂ ਨੇ ਉਸ ਦੇ ਵਿੱਚ ਕਿਹਾ ਕਿ ਨਹੀਂ ਉਹਨਾਂ ਨੇ ਨਹੀਂ ਕੀਤਾ, ਡਾਕਟਰ ਚੀਮਾ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਖਿਮਾ ਜਾਚਨਾ ਸ਼ਬਦ ਐਡ ਕੀਤਾ ਸੀ ਜੋ ਚਿੱਠੀ ਭੇਜੀ ਸੀ ਉਸ ਦੇ ਵਿੱਚ, ਤਾਂ ਉਹਨਾਂ ਕਿਹਾ ਕਿ ਨਹੀਂ ਜੀ ਇਹ ਝੂਠ ਹੈ। ਉਸ ਤੋਂ ਬਾਅਦ ਚੰਦੂ ਮਾਜਰਾ ਨੂੰ ਪੁੱਛਿਆ ਕਿ ਤੁਸੀਂ ਉਸ ਸਿਰਸੇ ਵਾਲੇ ਸੱਚੇ ਸੌਦੇ ਦੀ ਮਾਫੀਨਾਮੇ ਦੀ ਪ੍ਰੋੜਤਾ ਕੀਤੀ ਸੀ ਉਸ ਮਾਫੀਨਾਮੇ ਨੂੰ ਦੂਰ ਅੰਦੇਸ਼ੀ ਵਾਲਾ ਫੈਸਲਾ ਦੱਸਿਆ ਸੀ, ਤਾਂ ਚੰਦੂ ਮਾਜਰਾ ਨੇ ਕਿਹਾ ਕਿ ਇਹ ਉਹਨਾਂ ਦਾ ਬਿਆਨ ਨਹੀਂ ਸੀ ਇਹ ਪਾਰਟੀ ਦਫਤਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਤੇ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਤੁਸੀਂ ਉਸ ਬਿਆਨ ਦੀ ਜਿਹੜੀ ਸੀ ਉਦੋਂ ਨਿਖੇਦੀ ਕਿਉਂ ਨਹੀਂ ਕੀਤੀ ਜਾ ਉਸ ਤੇ ਬਾਹਰ ਆ ਕੇ ਐਕਸ਼ਨ ਕਿਉਂ ਨਹੀਂ ਲਿਆ ਜੇ ਉਹ ਤੁਹਾਨੂੰ ਪਤਾ ਲੱਗਿਆ। ਤਾਂ ਉਸ ਦਾ ਚੰਦੂ ਮਾਜਰਾ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਕਿਹਾ ਕਿ ਮੇਰੀ ਗਲਤੀ ਹੈ।

Tags:    

Similar News