Canada ਤੋਂ ਬਾਅਦ ਇੰਗਲੈਂਡ ਅਤੇ ਯੂਰਪੀ ਦੇਸ਼ਾਂ ਵਿੱਚ ਵੀ Kabadi ਟੂਰਨਾਮੈਂਟ ਬੰਦ ਕੀਤੇ

ਇਹ ਮੁਲਤਵੀ ਦਾ ਫ਼ੈਸਲਾ ਜਨਵਰੀ ਤੋਂ ਲਾਗੂ ਹੋਵੇਗਾ ਅਤੇ ਪੰਜਾਬ ਵਿਚ ਅਪ੍ਰੈਲ ਤੋਂ 2026 ਦਸੰਬਰ ਤੱਕ ਮੁਲਤਵੀ ਹੋਵੇਗੀ। ਇਸ ਤੋ ਇਲਾਵਾ ਕਬੱਡੀ ਲਈ ਨਵੇ ਨਿਯਮ ਬਣਾਏ ਜਾਣਗੇ ਜੋ ਕਿ 2027 ਤੋ ਲਾਗੂ ਹੋਣਗੇ।

By :  Gill
Update: 2025-12-23 03:14 GMT

ਰਾਣਾ ਰਣਬੀਰ ਸਿੰਘ ਸਿੱਧੂ ਨੇ ਫ਼ੇਸਬੁੱਕ ਤੇ ਪੋਸਟ ਪਾ ਕੇ ਦੱਸਿਆ ਕਿ ਅਜੋਕੇ ਮਹੌਲ ਦੇ ਮੱਦੇਨਜ਼ਰ ਕੈਨੇਡਾ ਤੋਂ ਬਾਅਦ ਇੰਗਲੈਂਡ ਅਤੇ ਯੂਰਪੀ ਦੇਸ਼ਾਂ ਵਿੱਚ ਵੀ ਕਬੱਡੀ ਟੂਰਨਾਮੈਂਟ ਬੰਦ ਕਰ ਦਿੱਤੇ ਗਏ ਹਨ।

ਵਿਸ਼ਵ ਭਰ ਦੀਆਂ ਕੌਮੀ ਫੈਡਰੇਸ਼ਨਾਂ ਵੱਲੋਂ ਲੰਡਨ ਵਿੱਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕੌਮੀ ਫੈਡਰੇਸ਼ਨਜ਼ ਐਂਡ ਅਸੋਸੀਏਸ਼ਨਜ਼ (FIKFA) ਦਾ ਗਠਨ ਕੀਤਾ ਗਿਆ ਹੈ।

ਵਿਸ਼ਵ ਭਰ ਦੀਆਂ ਕੌਮੀ ਫੈਡਰੇਸ਼ਨਾਂ ਦੀ ਇਕ ਮਹੱਤਵਪੂਰਨ ਮੀਟਿੰਗ ਲੰਡਨ ਵਿੱਚ ਹੋਈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਫੈਡਰੇਸ਼ਨ ਆਫ ਇੰਟਰਨੈਸ਼ਨਲ ਕੌਮੀ ਫੈਡਰੇਸ਼ਨਜ਼ ਐਂਡ ਅਸੋਸੀਏਸ਼ਨਜ਼ (FIKFA) ਦੇ ਗਠਨ ਦਾ ਐਲਾਨ ਕੀਤਾ ਗਿਆ।

ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਕੁਝ ਕਾਰਨਾਂ ਕਰਕੇ ਕੌਮੀ ਫੈਡਰੇਸ਼ਨਾਂ ਨੂੰ ਇੱਕ ਸਾਲ ਲਈ ਮੁਲਤਵੀ ਕੀਤਾ ਜਾਵੇਗਾ। ਇਸ ਦੌਰਾਨ ਸੰਵਿਧਾਨਕ ਸੁਧਾਰ, ਢਾਂਚਾਗਤ ਤਬਦੀਲੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾਣਗੇ।

ਇਹ ਮੁਲਤਵੀ ਦਾ ਫ਼ੈਸਲਾ ਜਨਵਰੀ ਤੋਂ ਲਾਗੂ ਹੋਵੇਗਾ ਅਤੇ ਪੰਜਾਬ ਵਿਚ ਅਪ੍ਰੈਲ ਤੋਂ 2026 ਦਸੰਬਰ ਤੱਕ ਮੁਲਤਵੀ ਹੋਵੇਗੀ। ਇਸ ਤੋ ਇਲਾਵਾ ਕਬੱਡੀ ਲਈ ਨਵੇ ਨਿਯਮ ਬਣਾਏ ਜਾਣਗੇ ਜੋ ਕਿ 2027 ਤੋ ਲਾਗੂ ਹੋਣਗੇ।

ਮੀਟਿੰਗ ਵਿੱਚ ਸ਼ਾਮਲ ਮੁੱਖ ਨੁਮਾਇੰਦੇ

ਇਸ ਬੈਠਕ ਵਿੱਚ ਯੂ.ਕੇ., ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਰਮਨੀ, ਫਰਾਂਸ, ਇਟਲੀ ਅਤੇ ਹੋਰ ਦੇਸ਼ਾਂ ਤੋਂ ਕੌਮੀ ਫੈਡਰੇਸ਼ਨਾਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਸੀਨੀਅਰ ਮੈਂਬਰ ਹਾਜ਼ਰ ਰਹੇ।

ਸਾਰੇ ਨੁਮਾਇੰਦਿਆਂ ਨੇ ਇਕਸੁਰ ਵਿੱਚ ਕਿਹਾ ਕਿ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਕਜੁੱਟਤਾ ਬਹੁਤ ਜ਼ਰੂਰੀ ਹੈ ਅਤੇ ਭਵਿੱਖ ਵਿੱਚ ਲੋਕਤੰਤਰਿਕ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਣਾਲੀ ਤਿਆਰ ਕੀਤੀ ਜਾਵੇਗੀ।

ਮੀਟਿੰਗ ਵਿੱਚ ਇਹ ਵੀ ਤੈਅ ਹੋਇਆ ਕਿ: 2026 ਤੱਕ ਨਵਾਂ ਸੰਵਿਧਾਨ ਤਿਆਰ ਕੀਤਾ ਜਾਵੇਗਾ, ਅੰਤਰਰਾਸ਼ਟਰੀ ਸਲਾਹਕਾਰ ਕਮੇਟੀਆਂ ਬਣਾਈਆਂ ਜਾਣਗੀਆਂ, 2027 ਵਿੱਚ ਅਗਲੀ ਵਿਸ਼ਵ ਪੱਧਰੀ ਮੀਟਿੰਗ ਬੁਲਾਈ ਜਾਵੇਗੀ

ਅਖੀਰ ਵਿੱਚ ਸਾਰਿਆਂ ਨੇ FIKFA ਦੇ ਮਕਸਦਾਂ ਨੂੰ ਅੱਗੇ ਵਧਾਉਣ ਅਤੇ ਵਿਸ਼ਵ ਭਰ ਦੀਆਂ ਕੌਮੀ ਫੈਡਰੇਸ਼ਨਾਂ ਨੂੰ ਇੱਕ ਮੰਚ ’ਤੇ ਲਿਆਂਦਾ ਜਾਣ ਦਾ ਸੰਕਲਪ ਦੁਹਰਾਇਆ।




 


Tags:    

Similar News