11 ਸਾਲ ਬਾਅਦ 4 ਘੰਟੇ ਹੋਈ ਮੁਲਾਕਾਤ

Update: 2024-10-19 00:23 GMT

ਗੁਜਰਾਤ : ਗੁਜਰਾਤ ਹਾਈ ਕੋਰਟ ਨੇ ਸੂਰਤ ਜੇਲ੍ਹ ਵਿੱਚ ਬੰਦ ਨਰਾਇਣ ਸਾਈਂ ਨੂੰ ਜੋਧਪੁਰ ਜੇਲ੍ਹ ਵਿੱਚ ਬੰਦ ਆਪਣੇ ਪਿਤਾ ਆਸਾਰਾਮ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਸਿਰਫ਼ 4 ਘੰਟੇ ਲਈ ਮਿਲਣ ਦੀ ਇਜਾਜ਼ਤ ਦਿੱਤੀ ਹੈ। ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਅਦਾਲਤ ਨੇ ਆਸਾਰਾਮ ਦੀ ਵਿਗੜਦੀ ਸਿਹਤ ਕਾਰਨ ਮਨੁੱਖੀ ਆਧਾਰ 'ਤੇ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਦੋਵਾਂ ਵਿਚਾਲੇ 11 ਸਾਲ ਬਾਅਦ ਮੁਲਾਕਾਤ ਹੋਵੇਗੀ।

ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਾਤਕਾਰ ਦੇ ਦੋਸ਼ੀ ਨਰਾਇਣ ਸਾਈਂ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਆਪਣੇ ਪਿਤਾ ਆਸਾਰਾਮ ਦੀ ਵਿਗੜਦੀ ਸਿਹਤ ਕਾਰਨ ਮਨੁੱਖੀ ਆਧਾਰ 'ਤੇ ਚਾਰ ਘੰਟੇ ਤੱਕ ਮਿਲਣ ਦੀ ਇਜਾਜ਼ਤ ਦਿੱਤੀ। ਨਰਾਇਣ ਸਾਈਂ ਇਸ ਸਮੇਂ 2002 ਤੋਂ 2005 ਦਰਮਿਆਨ ਆਪਣੇ ਪਿਤਾ ਦੇ ਆਸ਼ਰਮ ਵਿੱਚ ਇੱਕ ਔਰਤ ਦਾ ਵਾਰ-ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸੂਰਤ ਜੇਲ੍ਹ ਵਿੱਚ ਬੰਦ ਹੈ। ਉਸ ਦਾ ਪਿਤਾ ਆਸਾਰਾਮ ਵੀ ਨਾਬਾਲਗ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਜੋਧਪੁਰ ਸੈਂਟਰਲ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

Similar News