ਮਨੀਲਾ ਵਿੱਚ ਸੜਕ ਹਾਦਸੇ 'ਚ ਬਰਨਾਲਾ ਦੇ ਨੌਜਵਾਨ ਦੀ ਮੌਤ
ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਬੁੱਧਵਾਰ ਨੂੰ ਅਖੀਰੀ ਵਾਰ ਪੁੱਤ ਨਾਲ ਗੱਲ ਹੋਈ ਸੀ, ਜਿਸ ਨੇ ਕਿਹਾ ਸੀ ਕਿ ਉਹ ਸੌ ਰਿਹਾ ਹੈ, ਸਵੇਰੇ ਗੱਲ ਕਰੇਗਾ। ਪਰ ਬਾਅਦ ਵਿੱਚ ਉਸਨੇ
ਬਰਨਾਲਾ : ਬਰਨਾਲਾ ਦੇ ਪਿੰਡ ਮਹਲ ਕਲਾ ਦੇ 25 ਸਾਲਾ ਜੀਵਨਜੋਤ ਸਿੰਘ (ਉਰਫ਼ ਵਿਸਕੀ) ਦੀ ਫਿਲੀਪੀਨਜ਼ ਦੇ ਮਨੀਲਾ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਵਿੱਚ ਇਕੱਲਾ ਪੁੱਤ ਹੋਣ ਕਰਕੇ ਮਾਂ ਦੇ ਹਾਲਾਤ ਵਿਗੜ ਗਏ ਹਨ। ਉਹ ਰੋ ਰੋ ਕੇ ਬੇਹੋਸ਼ ਹੋ ਰਹੀ ਹੈ।
ਜੀਵਨਜੋਤ ਸਿੰਘ ਦੋ ਸਾਲ ਪਹਿਲਾਂ ਰੁਜ਼ਗਾਰ ਦੀ ਤਲਾਸ਼ ਵਿੱਚ ਮਨੀਲਾ ਗਿਆ ਸੀ। ਉਹ ਉੱਥੇ ਆਪਣੀ ਮਾਸੀ ਦੇ ਪੁੱਤਰ ਕੋਲ ਰਹਿ ਰਿਹਾ ਸੀ, ਜਿਸ ਦੀ ਵੀ ਚਾਰ ਮਹੀਨੇ ਪਹਿਲਾਂ ਇਕ ਸੜਕ ਹਾਦਸੇ ਵਿੱਚ ਮੌਤ ਹੋ ਚੁਕੀ ਸੀ।
"ਮਨੀਲਾ ਨੇ ਮੇਰੇ ਪੁੱਤ ਨੂੰ ਖਾ ਲਿਆ": ਮਾਂ
ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਬੁੱਧਵਾਰ ਨੂੰ ਅਖੀਰੀ ਵਾਰ ਪੁੱਤ ਨਾਲ ਗੱਲ ਹੋਈ ਸੀ, ਜਿਸ ਨੇ ਕਿਹਾ ਸੀ ਕਿ ਉਹ ਸੌ ਰਿਹਾ ਹੈ, ਸਵੇਰੇ ਗੱਲ ਕਰੇਗਾ। ਪਰ ਬਾਅਦ ਵਿੱਚ ਉਸਨੇ ਫੋਨ ਨਹੀਂ ਚੁੱਕਿਆ। ਜਦੋਂ ਰਿਸ਼ਤੇਦਾਰ ਘਰ ਆਉਣ ਲੱਗੇ ਤਾਂ ਸ਼ੱਕ ਹੋਇਆ ਕਿ ਕੁਝ ਹੋ ਗਿਆ ਹੈ। "ਮਨੀਲਾ ਨੇ ਮੇਰੇ ਪੁੱਤ ਨੂੰ ਖਾ ਲਿਆ। ਜੇ ਪਤਾ ਹੁੰਦਾ, ਤਾਂ ਅਸੀਂ ਆਪਣੀ ਗਰੀਬੀ ਇਥੇ ਹੀ ਝੱਲ ਲੈਂਦੇ ਪਰ ਪੁੱਤ ਨੂੰ ਦੂਰ ਨਾ ਭੇਜਦੇ।"
ਪਰਿਵਾਰ ਨੇ ਕੀਤੀ ਸਰਕਾਰ ਤੋਂ ਮਦਦ ਦੀ ਅਪੀਲ
ਜੀਵਨਜੋਤ ਦੇ ਚਾਚਾ ਅਤੇ ਪਿੰਡ ਵਾਸੀ ਅਜਮੇਰ ਸਿੰਘ ਨੇ ਦੱਸਿਆ ਕਿ, "ਉਹ ਨੌਜਵਾਨ ਆਪਣੀ ਮਾਸੀ ਦੇ ਲੜਕੇ ਕੋਲ ਮਨੀਲਾ ਰੁਜ਼ਗਾਰ ਲਈ ਗਿਆ ਸੀ। ਹੁਣ ਮਾਤਾ ਇਕੱਲੀ ਰਹਿ ਗਈ ਹੈ, ਪਰਿਵਾਰ ਅਸਮਰਥ ਹੈ ਕਿ ਉਹ ਲਾਸ਼ ਵਾਪਸ ਲਿਆ ਸਕੇ।"
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੀਵਨਜੋਤ ਸਿੰਘ ਦੀ ਡੈੱਡਬੌਡੀ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ।