CU ’ਚ ਚੱਲ ਵੁਸ਼ੂ ਚੈਂਪੀਅਨਸ਼ਿਪ ’ਚ ਖਿਡਾਰੀ ਦੀ ਹੋਈ ਮੌਤ
By : BikramjeetSingh Gill
Update: 2025-02-25 09:18 GMT
ਮੂਵਿੰਗ ਬਾਊਟ ’ਚ ਅਚਾਨਕ ਡਿੱਗਿਆ ਖਿਡਾਰੀ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਇੱਕ ਦੁਖਦ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਖਿਡਾਰੀ ਦੀ ਮੌਤ ਹੋ ਗਈ। ਇਹ ਖਿਡਾਰੀ ਮੂਵਿੰਗ ਬਾਊਟ ਦੌਰਾਨ ਅਚਾਨਕ ਥੱਲੇ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਮ੍ਰਿਤਕ ਖਿਡਾਰੀ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਜੋ ਕਿ ਰਾਜਸਥਾਨ ਯੂਨੀਵਰਸਿਟੀ ਦਾ ਖਿਡਾਰੀ ਸੀ। ਪ੍ਰਾਰੰਭਿਕ ਰਿਪੋਰਟਾਂ ਮੁਤਾਬਕ ਮੋਹਿਤ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੋਣ ਦਾ ਸ਼ੱਕ ਹੈ। ਫਿਲਹਾਲ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ। ਅਧਿਕਾਰਤ ਰਿਪੋਰਟਾਂ ਆਉਣ ਤੇ ਹੀ ਮੌਤ ਦੀ ਅਸਲ ਵਜ੍ਹਾ ਪੱਕੀ ਤੌਰ 'ਤੇ ਪਤਾ ਲੱਗੇਗੀ।