ਬਾਗੀ ਧੜੇ ਨੂੰ ਲੱਗਾ ਵੱਡਾ ਝਟਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਮੈਂਬਰਾਂ ਨੇ ਕੀਤੀ ਘਰ ਵਾਪਸੀ

ਜਿੱਥੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਰਟੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਿਸਥਾਰ ਲਈ ਨਵੇਂ ਮੈਂਬਰਾਂ ਦੀ ਚੋਣ ਕੀਤੀ ਸੀ ਅਤੇ ਨਵੇਂ ਅਹੁਦੇਦਾਰੀਆਂ ਦਿੱਤੀਆ ਸਨ ਉੱਥੇ ਹੀ ਦੂਜੇ ਪਾਸੇ ਉਹਨਾਂ ਲਈ ਕੋਈ ਸੁਖਾਵੀਂ ਖ਼ਬਰ ਨਹੀਂ ਆ ਰਹੀ ਕਿਉਂਕਿ ਪਾਰਟੀ ਵਿੱਚੋਂ ਦੋ ਮੈਂਬਰਾਂ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ ਹੈ।

Update: 2025-10-14 10:27 GMT

ਚੰਡੀਗੜ੍ਹ (ਗੁਰਪਿਆਰ ਸਿੰਘ) : ਜਿੱਥੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਰਟੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਿਸਥਾਰ ਲਈ ਨਵੇਂ ਮੈਂਬਰਾਂ ਦੀ ਚੋਣ ਕੀਤੀ ਸੀ ਅਤੇ ਨਵੇਂ ਅਹੁਦੇਦਾਰੀਆਂ ਦਿੱਤੀਆ ਸਨ ਉੱਥੇ ਹੀ ਦੂਜੇ ਪਾਸੇ ਉਹਨਾਂ ਲਈ ਕੋਈ ਸੁਖਾਵੀਂ ਖ਼ਬਰ ਨਹੀਂ ਆ ਰਹੀ ਕਿਉਂਕਿ ਪਾਰਟੀ ਵਿੱਚੋਂ ਦੋ ਮੈਂਬਰਾਂ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ ਹੈ।


ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਸ.ਇੰਦਰਮੋਹਨ ਸਿੰਘ ਲਖਮੀਰਵਾਲਾ ਦਾ ਬਾਗ਼ੀ ਧੜੇ 'ਚੋਂ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਵਾਪਸ ਆਉਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।


ਇਸ ਨਾਲ ਬਾਗੀ ਧੜੇ ਨੂੰ ਵੱਡਾ ਝਟਕਾ ਲੱਗਾ ਹੈ। ਕਿਉਂਕਿ ਜਿੱਥੇ ਇੱਕ ਪਾਸੇ ਪਾਰਟੀ ਦੇ ਵਿਸਥਾਰ ਲਈ ਨਵੇਂ ਮੈਂਬਰਾਂ ਦੀ ਚੋਣ ਕੀਤੀ ਜਾ ਰਹੀ ਉੱਥੇ ਦੂਜੇ ਪਾਸੇ ਪਾਰਟੀ ਦੇ ਮੈਂਬਰ ਬਾਗੀ ਧੜੇ ਨੂੰ ਛੱਡ ਕਿ ਮੁੜ ਸੁਖਬੀਰ ਬਾਦਲ ਨਾਲ ਹੱਥ ਮਿਲਾ ਰਹੇ ਹਨ। 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਸੁਣਾਏ ਗਏ ਫ਼ੈਸਲਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਹਲਚਲ ਦੇਖਣ ਨੂੰ ਮਿਲੀ ਸੀ ਜਿਸ ਕਾਰਨ ਬਾਅਦ ਵਿੱਚ ਬਾਗੀ ਧੜੇ ਦਾ ਜਨਮ ਹੁੰਦਾ ਹੈ ਅਤੇ ਉਸ ਦੇ ਵਿੱਚੋਂ ਹੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਬਣਦੀ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸਦੀ ਪ੍ਰਧਾਨਗੀ ਦਿੱਤੀ ਜਾਂਦੀ ਹੈ।


ਲਗਾਤਾਰ ਉਹ ਆਪਣੀ ਪਾਰਟੀ ਲਈ ਅਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਲਗਾਤਾਰ ਕਾਰਜਸੀਲ ਹਨ ਪਰ ਹੁਣ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਲੱਗਾ ਹੈ ਜਿਸ ਨਾਲ ਦੋ ਮੈਂਬਰਾਂ ਨੇ ਮੁੜ ਤੋਂ ਸੁਖਬੀਰ ਬਾਦਲ ਦਾ ਪੱਲਾ ਫੜ ਲਿਆ ਹੈ।

Tags:    

Similar News