ਟਰੰਪ ਵੱਲੋਂ 75 ਦੇਸ਼ਾਂ ਨੂੰ ਟੈਰਿਫ 'ਚ 90 ਦਿਨ ਦੀ ਰਾਹਤ
ਇਸ ਐਲਾਨ ਤੋਂ ਬਾਅਦ ਗਲੋਬਲ ਮਾਰਕੀਟਾਂ 'ਚ ਹਲਚਲ ਦੇਖਣ ਨੂੰ ਮਿਲੀ। ਇਹ ਯਾਦ ਰਹੇ ਕਿ 2 ਅਪ੍ਰੈਲ ਨੂੰ ਟਰੰਪ ਨੇ ਅਮਰੀਕਾ ਦਾ 'ਆਜ਼ਾਦੀ ਦਿਵਸ' ਘੋਸ਼ਿਤ ਕਰਦਿਆਂ ਭਾਰਤ, ਚੀਨ, ਬ੍ਰਿਟੇਨ
ਪਰ ਚੀਨ 'ਤੇ 125% ਟੈਰਿਫ ਲਗਾਇਆ — ਵਪਾਰਕ ਟਕਰਾਅ ਹੋਰ ਵਧਿਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ 75 ਤੋਂ ਵੱਧ ਦੇਸ਼ਾਂ ਲਈ ਵਪਾਰਕ ਟੈਰਿਫ 'ਚ ਵੱਡੀ ਛੂਟ ਦਾ ਐਲਾਨ ਕਰਦਿਆਂ 90 ਦਿਨਾਂ ਲਈ ਇਨ੍ਹਾਂ 'ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਤੁਰੰਤ ਪ੍ਰਭਾਵੀ ਕੀਤਾ ਗਿਆ ਹੈ। ਪਰ ਚੀਨ ਨੂੰ ਇਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ। ਟਰੰਪ ਨੇ ਚੀਨ ਉਤਪਾਦਾਂ 'ਤੇ ਟੈਰਿਫ ਵਧਾ ਕੇ 125% ਕਰ ਦਿੱਤਾ ਹੈ, ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਤਣਾਅ ਵਧਣ ਦੀ ਸੰਭਾਵਨਾ ਹੈ।
ਟਰੰਪ ਨੇ ਬੁੱਧਵਾਰ ਨੂੰ ਟਰੂਥ ਸੋਸ਼ਲ 'ਤੇ ਪੋਸਟ ਕਰਕੇ ਦੱਸਿਆ, "ਚੀਨ ਨੇ ਵਿਸ਼ਵ ਬਾਜ਼ਾਰਾਂ ਦੀ ਇੱਜ਼ਤ ਨਹੀਂ ਕੀਤੀ, ਇਸ ਲਈ ਹੁਣ ਇਹ 125% ਟੈਰਿਫ ਦੇ ਅਧੀਨ ਹੋਵੇਗਾ। ਉਮੀਦ ਹੈ ਕਿ ਚੀਨ ਨੂੰ ਜਲਦੀ ਸਮਝ ਆ ਜਾਵੇਗੀ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਵਾਲੇ ਦਿਨ ਹੁਣ ਗੁਜ਼ਰ ਚੁੱਕੇ ਹਨ।"
ਇਸ ਤੋਂ ਥੋੜ੍ਹੀ ਦੇਰ ਬਾਅਦ, ਚੀਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਉਤਪਾਦਾਂ 'ਤੇ 84% ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ। ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਨੂੰ ਹੋਰ ਗੰਭੀਰ ਰੂਪ ਦੇ ਸਕਦਾ ਹੈ।
ਟੈਰਿਫ 'ਤੇ 90 ਦਿਨ ਦੀ ਰਾਹਤ ਦੀ ਵਜ੍ਹਾ ਦੱਸਦੇ ਹੋਏ ਟਰੰਪ ਨੇ ਲਿਖਿਆ, "75 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਨਾਲ ਸੰਪਰਕ ਕਰਕੇ ਵਪਾਰਕ ਮਸਲਿਆਂ 'ਤੇ ਚਰਚਾ ਦੀ ਇੱਛਾ ਜਤਾਈ ਹੈ। ਇਹ ਦੇਸ਼ ਅਮਰੀਕਾ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜਵਾਬੀ ਕਾਰਵਾਈ ਨਹੀਂ ਕਰ ਰਹੇ, ਇਸ ਲਈ ਇਨ੍ਹਾਂ ਨੂੰ 10% ਪਰਸਪਰ ਟੈਰਿਫ ਦੇ ਤਹਿਤ 90 ਦਿਨਾਂ ਦੀ ਛੂਟ ਦਿੱਤੀ ਜਾ ਰਹੀ ਹੈ।"
ਇਸ ਐਲਾਨ ਤੋਂ ਬਾਅਦ ਗਲੋਬਲ ਮਾਰਕੀਟਾਂ 'ਚ ਹਲਚਲ ਦੇਖਣ ਨੂੰ ਮਿਲੀ। ਇਹ ਯਾਦ ਰਹੇ ਕਿ 2 ਅਪ੍ਰੈਲ ਨੂੰ ਟਰੰਪ ਨੇ ਅਮਰੀਕਾ ਦਾ 'ਆਜ਼ਾਦੀ ਦਿਵਸ' ਘੋਸ਼ਿਤ ਕਰਦਿਆਂ ਭਾਰਤ, ਚੀਨ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਦੇਸ਼ਾਂ ਉੱਤੇ ਟਾਈਟ ਫਾਰ ਟੈਟ ਟੈਕਸ ਲਾਉਣ ਦੀ ਯੋਜਨਾ ਦਾ ਇਲਾਨ ਕੀਤਾ ਸੀ।
ਉਸ ਸਮੇਂ ਤੋਂ ਹੀ ਚੀਨ ਅਤੇ ਯੂਰਪੀਅਨ ਯੂਨੀਅਨ ਵਲੋਂ ਅਮਰੀਕਾ ਵਿਰੁੱਧ ਜਵਾਬੀ ਹਮਲਿਆਂ ਦੀ ਚੇਤਾਵਨੀ ਦਿੱਤੀ ਗਈ ਸੀ, ਜਿਸ ਕਾਰਨ ਸੰਸਾਰ ਭਰ ਵਿੱਚ ਵਪਾਰਕ ਤਣਾਅ ਵਧ ਰਿਹਾ ਹੈ।