ਰਾਜਸਥਾਨ ਵਿੱਚ ਸਕੂਲ ਦੀ ਇਮਾਰਤ ਡਿੱਗਣ ਕਾਰਨ 4 ਦੀ ਮੌਤ
ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪ੍ਰਸ਼ਾਸਨਿਕ ਅਮਲਾ ਵੀ ਮੌਕੇ 'ਤੇ ਪਹੁੰਚ ਗਿਆ ਹੈ। ਜੇਸੀਬੀ ਰਾਹੀਂ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਰਾਜਸਥਾਨ ਦੇ ਝਾਲਾਵਾੜ ਵਿੱਚ ਅੱਜ ਸ਼ੁੱਕਰਵਾਰ ਸਵੇਰੇ ਘਟਨਾ ਵਾਪਰੀ। ਡਾਂਗੀਪੁਰਾ ਸਥਿਤ ਪਿਪਲੋਡੀ ਪਿੰਡ ਦੇ ਇੱਕ ਸਰਕਾਰੀ ਸਕੂਲ ਦੀ ਇਮਾਰਤ ਡਿੱਗਣ ਕਾਰਨ 4 ਸਕੂਲੀ ਬੱਚਿਆਂ ਦੀ ਮੌਤ ਹੋ ਗਈ, ਜਦਕਿ ਲਗਭਗ 40 ਹੋਰ ਬੱਚੇ ਇਸ ਮलबੇ ਹੇਠ ਫਸੇ ਹੋਣ ਦਾ ਖ਼ਤਰਾ ਹੈ।
ਇਹ ਘਟਨਾ ਡਾਂਗੀ ਪੁਰਾ ਥਾਣਾ ਖੇਤਰ ਦੇ ਪਿਪਲੋਡੀ ਪਿੰਡ ਵਿੱਚ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪ੍ਰਸ਼ਾਸਨਿਕ ਅਮਲਾ ਵੀ ਮੌਕੇ 'ਤੇ ਪਹੁੰਚ ਗਿਆ ਹੈ। ਜੇਸੀਬੀ ਰਾਹੀਂ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਪਿੰਡ ਵਾਸੀਆਂ ਦੇ ਮੁਤਾਬਕ ਸਕੂਲ ਦੀ ਇਮਾਰਤ ਬਹੁਤ ਪੁਰਾਣੀ ਅਤੇ ਖਸਤਾਹਾਲ ਸੀ, ਪਰ ਇਸਦੀ ਮੁਰੰਮਤ ਨਹੀਂ ਕੀਤੀ ਗਈ ਸੀ, ਜਿਸ ਕਰਕੇ ਛੱਤ ਅਚਾਨਕ ਡਿੱਗ ਗਈ। ਹਾਦਸਾ ਹੋਣ ਵੇਲੇ ਬੱਚੇ ਸਕੂਲ ਵਿਚ ਹੀ ਮੌਜੂਦ ਸਨ।
ਡਾਂਗੀਪੁਰਾ ਪੁਲਿਸ ਥਾਣਾ ਅਧਿਕਾਰੀ ਅਤੇ ਟੀਮ ਮੌਕੇ ‘ਤੇ ਮੌਜੂਦ ਹਨ। ਜ਼ਖਮੀ ਬੱਚਿਆਂ ਨੂੰ ਮਨੋਹਰ ਥਾਣਾ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਰਹੇ ਹਨ। ਯਥਾਸਥਿਤੀ ਤੇ ਨਜ਼ਰਾਰੀ ਰੱਖਣ ਅਤੇ ਬਚਾਅ ਕਾਰਜ ਬੜੀ ਹੋਸ਼ਿਆਰੀ ਨਾਲ ਚੱਲ ਰਹੇ ਹਨ।