ਜੱਗੂ ਭਗਵਾਨਪੁਰੀਆ ਗੈਂਗਸਟਰ ਦੇ 4 ਗੁਰਗੇ ਗ੍ਰਿਫਤਾਰ

ਜਲੰਧਰ ਪੁਲਿਸ ਨੇ ਪਿੱਛਾ ਕਰ ਕੇ ਕੀਤਾ ਕਾਬੂ, ਹਥਿਆਰ ਬਰਾਮਦ

Update: 2024-08-16 08:41 GMT

ਜਲੰਧਰ : ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਬਦਮਾਸ਼ਾਂ ਦੇ ਟੋਲੇ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋ 1 ਰਿਵਾਲਵਰ, 2 ਪਿਸਤੌਲ, 1 ਗਲਾਕ ਪਿਸਤੌਲ 9 ਐਮ.ਐਮ., 4 ਕਾਰਤੂਸ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਦਰਅਸਲ ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 4 ਕਾਰਕੁਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਜਰਮਨੀ ਵਿੱਚ ਰਹਿ ਰਹੇ ਅਮਨ ਉਰਫ਼ ਅੰਦਾ ਦੇ ਸੰਪਰਕ ਵਿੱਚ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਜਲੰਧਰ ਬਟਾਲਾ ਰੋਡ ’ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ। ਜਦਕਿ ਇੱਕ ਮੁਲਜ਼ਮ ਸਾਜਨਦੀਪ ਭੱਜਣ ਵਿੱਚ ਕਾਮਯਾਬ ਹੋ ਗਿਆ।

ਮੁਲਜ਼ਮਾਂ ਦੀ ਪਛਾਣ ਅਸਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪ੍ਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਇਹ ਹਥਿਆਰ ਜਰਮਨੀ ਰਹਿੰਦੇ ਜੱਗੂ ਭਗਵਾਨਪੁਰੀਆ ਗੈਂਗ ਦੇ ਮੁਖੀ ਅਮਨ ਉਰਫ਼ ਅੰਦਾ ਨੇ ਸਪਲਾਈ ਕੀਤੇ ਸਨ। ਇਹ ਹਥਿਆਰ ਬਟਾਲਾ ਨਿਵਾਸੀ ਸੰਜੂ ਉਰਫ ਸਾਹਿਲ ਕੁਮਾਰ, ਜੋ ਕਿ ਇਸ ਸਮੇਂ ਜੇਲ 'ਚ ਬੰਦ ਹੈ, ਰਾਹੀਂ ਪਹੁੰਚਾਇਆ ਗਿਆ ਸੀ।

ਪੁਲਿਸ ਨੇ ਸਾਬੀ ਅਤੇ ਕੋਮਲ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ। ਜਦੋਂਕਿ ਐਕਸਯੂਵੀ ਵਿੱਚ ਸਵਾਰ ਲੋਕ ਨਾਕਾਬੰਦੀ ਤੋੜਨ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਵੀ ਪੁਲਿਸ ਪਿੱਛੇ ਨਹੀਂ ਹਟੀ। ਪੁਲੀਸ ਨੇ ਫਿਲਮੀ ਅੰਦਾਜ਼ ਵਿੱਚ ਪਿੱਛਾ ਕਰਦਿਆਂ ਗੋਰਾ ਤੇ ਜੁਨੇਜਾ ਨੂੰ ਮਕਸੂਦਾ ਦੇ ਜ਼ਿੰਦਾ ਰੋਡ ਨੇੜੇ ਕਾਬੂ ਕਰ ਲਿਆ। ਜਦਕਿ ਪੰਜਵਾਂ ਸ਼ੱਕੀ ਸਾਜਨਦੀਪ ਉਰਫ਼ ਲੋਢਾ ਭੱਜਣ ਵਿੱਚ ਕਾਮਯਾਬ ਹੋ ਗਿਆ।

Tags:    

Similar News