Patiala ਮੇਰਾ ਜਨਮ ਸਥਾਨ, ਇੱਥੋਂ ਦੇ ਲੋਕਾਂ ਦਾ ਪਿਆਰ ਮੇਰੀ ਤਾਕਤ: Sonu Sood
ਇਸ ਮੌਕੇ ਉਨ੍ਹਾਂ ਦੇ ਨਾਲ ਸਿਆਰਾਮ ਸਿਲਕ ਮਿਲਜ਼ ਲਿਮਟਿਡ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੌਰਵ ਪੋਦਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਬਾਲੀਵੁੱਡ ਅਦਾਕਾਰ ਅਤੇ ਮਾਨਵਤਾ ਦੇ ਮਸੀਹਾ ਸੋਨੂੰ ਸੂਦ ਨੇ ਆਪਣੇ ਜਨਮ ਸਥਾਨ ਪਟਿਆਲਾ ਵਿੱਚ ਨਵੇਂ ਸਟੋਰ ਦਾ ਕੀਤਾ ਉਦਘਾਟਨ
ਪਟਿਆਲਾ ਮੇਰਾ ਜਨਮ ਸਥਾਨ ਹੈ ਅਤੇ ਇੱਥੋਂ ਦੇ ਲੋਕਾਂ ਦਾ ਪਿਆਰ ਮੇਰੀ ਤਾਕਤ: ਸੋਨੂੰ ਸੂਦ
ਪਟਿਆਲਾ, 20 ਜਨਵਰੀ
ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪਰਉਪਕਾਰੀ ਸੋਨੂੰ ਸੂਦ ਆਪਣੇ ਜਨਮ ਸਥਾਨ ਪਟਿਆਲਾ ਪਹੁੰਚੇ। ਉਨ੍ਹਾਂ ਨੇ ਭੁਪਿੰਦਰਾ ਰੋਡ 'ਤੇ ਸਥਿਤ ਸਿਆਰਾਮ ਦੇ ਪ੍ਰੀਮੀਅਮ ਸਟੋਰ 'ਡੇਵੋਂ' ਦਾ ਸ਼ਾਨਦਾਰ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਆਰਾਮ ਸਿਲਕ ਮਿਲਜ਼ ਲਿਮਟਿਡ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੌਰਵ ਪੋਦਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸੋਨੂੰ ਸੂਦ ਨੇ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਕਿਹਾ ਕਿ ਪਟਿਆਲਾ ਸ਼ਹਿਰ ਮੇਰੇ ਦਿਲ ਦੇ ਸਭ ਤੋਂ ਨੇੜੇ ਹੈ। ਮੇਰਾ ਜਨਮ ਇੱਥੋਂ ਦੇ ਰਾਜਿੰਦਰਾ ਹਸਪਤਾਲ ਵਿੱਚ ਹੋਇਆ ਸੀ, ਇਸ ਲਈ ਇਸ ਮਿੱਟੀ ਨਾਲ ਮੇਰਾ ਰਿਸ਼ਤਾ ਬਹੁਤ ਡੂੰਘਾ ਹੈ। ਜਦੋਂ ਵੀ ਮੈਂ ਇੱਥੇ ਆਉਂਦਾ ਹਾਂ, ਮੈਨੂੰ ਆਪਣੇ ਘਰ ਆਉਣ ਵਰਗਾ ਅਹਿਸਾਸ ਹੁੰਦਾ ਹੈ। ਮੈਂ ਇੱਥੇ ਕਈ ਫ਼ਿਲਮਾਂ ਦੀ ਸ਼ੂਟਿੰਗ ਵੀ ਕੀਤੀ ਹੈ ਅਤੇ ਪਟਿਆਲਾ ਵਾਸੀਆਂ ਨੇ ਹਮੇਸ਼ਾ ਮੈਨੂੰ ਬੇਅੰਤ ਪਿਆਰ ਦਿੱਤਾ ਹੈ।
ਸੋਨੂੰ ਸੂਦ ਨੇ ਸਟੋਰ ਵਿੱਚ ਮੌਜੂਦ ਭਾਰਤੀ ਸੱਭਿਆਚਾਰ ਅਤੇ ਆਧੁਨਿਕ ਡਿਜ਼ਾਈਨ ਦੇ ਸੁਮੇਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਜਿਹੇ ਉਪਰਾਲਿਆਂ ਦਾ ਹਮੇਸ਼ਾ ਸਮਰਥਨ ਕਰਦੇ ਹਨ ਜੋ ਭਾਰਤੀ ਕਾਰੀਗਰੀ ਅਤੇ ਸਵਦੇਸ਼ੀ ਫਲਸਫੇ ਨੂੰ ਅੱਗੇ ਵਧਾਉਂਦੇ ਹਨ। ਉਨ੍ਹਾਂ ਨੇ ਸਟੋਰ ਵਿੱਚ ਉਪਲਬਧ ਹੱਥ ਨਾਲ ਤਿਆਰ ਕੀਤੀਆਂ ਸ਼ੇਰਵਾਨੀਆਂ ਅਤੇ ਹੋਰ ਰਵਾਇਤੀ ਪਹਿਰਾਵਿਆਂ ਦੀ ਪ੍ਰਸ਼ੰਸਾ ਕੀਤੀ। ਸ੍ਰੀ ਗੌਰਵ ਪੋਦਾਰ ਨੇ ਕਿਹਾ ਕਿ ਪੰਜਾਬ ਦੀ ਮਾਰਕੀਟ ਵਿੱਚ ਸੋਨੂੰ ਸੂਦ ਵਰਗੀ ਸ਼ਖਸੀਅਤ ਦਾ ਸਾਥ ਮਿਲਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।