ਓਹਾਈਓ ਵਿਚ ਹੋਈ ਗੋਲੀਬਾਰੀ ਵਿਚ 2 ਮੌਤਾਂ ਤੇ 4 ਜਖਮੀ, ਸ਼ੱਕੀ ਹਮਲਾਵਰ ਗ੍ਰਿਫਤਾਰ

ਨਿਊ ਅਲਬੈਨੀ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਵਿਚ ਜਖਮੀ ਹੋਇਆ ਸ਼ਾਖਰ ਚਪਾਗਈ (30) ਨਾਮੀ ਵਿਅਕਤੀ ਮਾਊਂਟ ਕਾਰਮਲ ਈਸਟ ਹਸਪਤਾਲ ਵਿਚ ਦਮ ਤੋੜ ਗਿਆ।;

Update: 2025-02-09 11:18 GMT

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਓਹਾਈਓ ਰਾਜ ਵਿਚ ਹੋਈ ਗੋਲੀਬਾਰੀ ਵਿਚ 2 ਮੌਤਾਂ ਹੋਣ ਤੇ 4 ਹੋਰ ਵਿਅਕਤੀ ਜਖਮੀ ਹੋ ਜਾਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਇਕ ਵਿਅਕਤੀ ਮੌਕੇ ਉਪਰ ਹੀ ਦਮ ਤੋੜ ਗਿਆ ਜਦ ਕਿ ਜਖਮੀ ਹੋਏ 5 ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨਾਂ ਵਿਚੋਂ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ।


 



ਨਿਊ ਅਲਬੈਨੀ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਵਿਚ ਜਖਮੀ ਹੋਇਆ ਸ਼ਾਖਰ ਚਪਾਗਈ (30) ਨਾਮੀ ਵਿਅਕਤੀ ਮਾਊਂਟ ਕਾਰਮਲ ਈਸਟ ਹਸਪਤਾਲ ਵਿਚ ਦਮ ਤੋੜ ਗਿਆ। ਇਹ ਸਾਰੇ ਨਿਊ ਅਲਬੈਨੀ ਵਿਚ ਸਥਿੱਤ ਇਕ ਕਾਸਮੈਟਿਕਸ ਤੇ ਬਿਊਟੀ ਪ੍ਰੋਡੱਕਟ ਵੇਅਰ ਹਾਊਸ ਵਿਚ ਮੁਲਾਜਮ ਹਨ ਜਿਥੇ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਅਨੁਸਾਰ 4 ਜਖਮੀ ਅਜੇ ਹਸਪਤਾਲ ਵਿਚ ਇਲਾਜ ਅਧੀਨ ਹਨ। ਪੁਲਿਸ ਨੇ ਸ਼ੱਕੀ ਦੋਸ਼ੀ ਜੋ ਵੇਅਰ ਹਾਊਸ ਦਾ ਮੁਲਾਜਮ ਹੀ ਦਸਿਆ ਜਾ ਰਿਹਾ ਹੈ,ਨੂੰ ਗ੍ਰਿਫਤਾਰ ਕਰ ਲਿਆ ਹੈ।

Tags:    

Similar News