2 ਦਿਨ ਹਸਪਤਾਲ ਰਹਿਣ ਮਗਰੋਂ ਸੀ ਐਮ ਮਾਨ ਪਹੁੰਚੇ ਘਰ
ਚੰਡੀਗੜ੍ਹ : ਦੋ ਦਿਨ ਹਸਪਤਾਲ ਵਿਚ ਭਰਤੀ ਹੋਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਛੁੱਟੀ ਮਿਲ ਗਈ ਹੈ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ ਅਤੇ ਅਪਣੇ ਘਰ ਵੀ ਪਹੁੰਚ ਚੁੱਕੇ ਹਨ।
ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈਪਟੋਸਪਾਇਰੋਸਿਸ ਦੀ ਬਿਮਾਰੀ ਤੋਂ ਪੀੜਤ ਹਨ। ਉਸ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸ਼ਨੀਵਾਰ ਨੂੰ ਉਨ੍ਹਾਂ ਦੀ ਬੀਮਾਰੀ ਦੀ ਖਬਰ ਨੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਬੁੱਧਵਾਰ ਨੂੰ ਸੀਐਮ ਭਗਵੰਤ ਮਾਨ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਸ਼ਨੀਵਾਰ ਨੂੰ ਉਸ ਦੇ ਖੂਨ ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਖੂਨ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸੀਐੱਮ ਭਗਵੰਤ ਮਾਨ ਲੈਪਟੋਸਪਾਇਰੋਸਿਸ ਨਾਂ ਦੀ ਬੀਮਾਰੀ ਤੋਂ ਪੀੜਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਇਹ ਬਿਮਾਰੀ ਉਸ ਦੇ ਕੁੱਤਿਆਂ ਕਾਰਨ ਹੋਈ ਹੈ।
ਰਿਪੋਰਟ ਦੇ ਅਨੁਸਾਰ, ਲੈਪਟੋਸਪਾਇਰੋਸਿਸ ਇੱਕ ਜ਼ੂਨੋਟਿਕ ਬਿਮਾਰੀ ਹੈ, ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। CM ਭਗਵੰਤ ਮਾਨ ਕੋਲ ਵੀ 2 ਕੁੱਤੇ ਹਨ। ਅਜਿਹੇ 'ਚ ਸੰਭਵ ਹੈ ਕਿ ਕੁੱਤਿਆਂ 'ਚੋਂ ਕਿਸੇ ਇਕ ਨੂੰ ਲੈਪਟੋਸਪਾਇਰੋਸਿਸ ਹੋ ਸਕਦਾ ਹੈ ਅਤੇ ਇਹ ਬੀਮਾਰੀ ਸੀਐੱਮ ਭਗਵੰਤ ਮਾਨ ਤੱਕ ਪਹੁੰਚ ਸਕਦੀ ਹੈ।