ਮਹਾਰਾਸ਼ਟਰ 'ਚ ਵੋਟਿੰਗ ਤੋਂ ਪਹਿਲਾਂ 14 ਕਰੋੜ ਦਾ ਸੋਨਾ ਜ਼ਬਤ
By : BikramjeetSingh Gill
Update: 2024-11-17 04:59 GMT
ਨਾਗਪੁਰ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 ਨੂੰ ਲੈ ਕੇ ਪੂਰੇ ਸੂਬੇ ਵਿੱਚ ਪੁਲਿਸ ਅਤੇ ਏਜੰਸੀਆਂ ਅਲਰਟ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਕਦੀ, ਸੋਨਾ ਅਤੇ ਹੋਰ ਜਾਇਦਾਦਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸ਼ਨੀਵਾਰ ਨੂੰ ਪੁਲਸ ਨੇ ਮੁੰਬਈ 'ਚ 80 ਕਰੋੜ ਰੁਪਏ ਦੀ ਚਾਂਦੀ ਜ਼ਬਤ ਕੀਤੀ ਸੀ, ਜਦਕਿ ਅੱਜ ਨਾਗਪੁਰ 'ਚ 14 ਕਰੋੜ ਰੁਪਏ ਤੋਂ ਜ਼ਿਆਦਾ ਦਾ ਸੋਨਾ ਜ਼ਬਤ ਕੀਤਾ ਗਿਆ ਹੈ।