ਬਰੈਂਪਟਨ ਵਿੱਚ ਜਗਤ ਪੰਜਾਬੀ ਸਭਾ ਵੱਲੋਂ 11ਵੀਂ ਵਰਲਡ ਪੰਜਾਬੀ ਕਾਨਫਰੰਸ

ਬਾਅਦ ਵਿੱਚ ਪ੍ਰਬੰਧਕਾਂ ਵੱਲੋਂ ਬੁਲਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੂਜੇ ਦਿਨ ਐੱਮਪੀ ਸੋਨੀਆ ਸਿੱਧੂ ਵੱਲੋਂ ਸ਼ਿਰਕਤ ਕੀਤੀ ਗਈ।

By :  Gill
Update: 2025-06-30 04:07 GMT

ਬਰੈਂਪਟਨ ਵਿੱਚ ਜਗਤ ਪੰਜਾਬੀ ਸਭਾ ਵੱਲੋਂ 11ਵੀਂ ਵਰਲਡ ਪੰਜਾਬੀ ਕਾਨਫਰੰਸ ਕਰਵਾਈ ਗਈ। 27, 28 ਅਤੇ 29 ਤਿੰਨ ਦਿਨਾਂ ਦੀ ਕਾਨਫਰੰਸ ਵਿੱਚ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਬਲਬੀਰ ਸਿੰਘ ਸੀਂਚੇਵਾਲ (ਮੈਂਬਰ ਰਾਜ ਸਭਾ) ਵੱਲੋਂ ਸ਼ਿਰਕਤ ਕੀਤੀ ਗਈ। ਡਿਪਟੀ ਮੇਅਰ ਹਰਕੀਰਤ ਸਿੰਘ, ਐੱਮਪੀਪੀ ਅਮਰਜੋਤ ਸੰਧੂ, ਐੱਮਪੀ ਅਮਨਦੀਪ ਸੋਢੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।


 



ਕਾਨਫਰੰਸ ਦੇ ਦੂਜੇ ਦਿਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਇਸ ਸਾਲ ਦਾ ਵਿਸ਼ਾ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਗਦਰੀ ਯੋਧਿਆਂ ਦਾ ਆਜ਼ਾਦੀ ਵਿੱਚ ਯੋਗਦਾਨ, ਇਹ ਦੋ ਵਿਸ਼ੇ ਸਨ। ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਬਾਅਦ ਵਿੱਚ ਪ੍ਰਬੰਧਕਾਂ ਵੱਲੋਂ ਬੁਲਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੂਜੇ ਦਿਨ ਐੱਮਪੀ ਸੋਨੀਆ ਸਿੱਧੂ ਵੱਲੋਂ ਸ਼ਿਰਕਤ ਕੀਤੀ ਗਈ।

ਕਾਨਫਰੰਸ ਦੇ ਤੀਸਰੇ ਦਿਨ 5 ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਪਹੁੰਚੇ ਹੋਏ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਮਨੋਰੰਜਨ ਲਈ ਭੰਗੜਾ, ਗਿੱਧਾ ਅਤੇ ਸੰਗੀਤ ਦੀਆਂ ਗਤੀਵਿਧੀਆਂ ਵੀ ਪੇਸ਼ ਕੀਤੀਆਂ ਗਈਆਂ। ਕਾਨਫਰੰਸ ਦੇ ਤਿੰਨੋਂ ਦਿਨ ਹੀ ਆਏ ਮਹਿਮਾਨਾਂ, ਬੁਲਾਰਿਆਂ ਅਤੇ ਦਰਸ਼ਕਾਂ ਲਈ ਖਾਣੇ ਦਾ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਸੀ।




 


Tags:    

Similar News