ਮਾਨ ਸਰਕਾਰ ਦਾ ਵੱਡਾ ਐਕਸ਼ਨ, ਵਿਜੀਲੈਂਸ ਮੁਖੀ ਪਰਮਾਰ ਸਮੇਤ ਦੋ ਹੋਰ ਅਫਸਰ ਸਸਪੈਂਡ

ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ

By :  Gill
Update: 2025-04-25 11:43 GMT

ਦੋ ਹੋਰ ਅਫਸਰ ਸਸਪੈਂਡ

ਵਿਜੀਲੈਂਸ ਮੁਖੀ ਦੇ ਨਾਲ, ਏਆਈਜੀ ਅਤੇ ਐਸਐਸਪੀ ਵਿਜੀਲੈਂਸ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

ਦਰਅਸਲ ਪੰਜਾਬ ਵਿਜੀਲੈਂਸ ਦਾ ਚੀਫ਼ ਪਰਮਾਰ ਸਸਪੈਂਡ ਕਰ ਦਿੱਤਾ ਗਿਆ ਹੈ, ਡਰਾਈਵਿੰਗ ਲਾਇਸੈਂਸ ਘੋਟਾਲੇ ਵਿੱਚ ਘੋਟਾਲੇਬਾਜ਼ਾਂ ਨੂੰ ਬਚਾਉਣ ਦੇ ਦੋਸ਼ 'ਚ ਵਿਜੀਲੈਂਸ ਵਿਭਾਗ ਦੇ ਚੀਫ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ, ਉਹ ਆਪਣੇ ਆਪ ਨਹੀਂ ਬਚ ਸਕੇਗਾ।

ਵਿਜੀਲੈਂਸ ਚੀਫ਼ ਦੇ ਨਾਲ ਨਾਲ ਏ.ਆਈ.ਜੀ. ਅਤੇ ਐਸ.ਐਸ.ਪੀ. ਵਿਜੀਲੈਂਸ ਨੂੰ ਵੀ ਮੁਅੱਤਲ ਕੀਤਾ ਗਿਆ ਹੈ।




 


Tags:    

Similar News