ਰਮਨ ਅਰੋੜਾ ਦੇ ਪੁੱਤ, ਕੁੜਮ ਅਤੇ ਇੱਕ ਸ਼ਖਸ਼ 'ਤੇ ਵੀ ਮਾਮਲਾ ਦਰਜ
ਪਤਾ ਲੱਗਿਆ ਹੈ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਵਿਧਾਇਕ ਰਮਨ ਅਰੋੜਾ ਦੇ ਨਜ਼ਦੀਕੀ ਹੋਣ ਦੇ ਨਾਤੇ ਆਪਣੇ ਪ੍ਰਭਾਵ ਦਾ ਗਲਤ ਵਰਤੋਂ ਕਰਦੇ ਹੋਏ ਲੋਕਾਂ ਨੂੰ ਧਮਕੀਆਂ ਭਰੇ ਨੋਟਿਸ ਭੇਜੇ। ਇਹ
ਰਮਨ ਅਰੋੜਾ ਦੇ ਪੁੱਤ ਅਤੇ ਕੁੜਮ ਅਤੇ ਇੱਕ ਸ਼ਖਸ਼ 'ਤੇ ਵੀ ਮਾਮਲਾ ਦਰਜ
ਭ੍ਰਿਸ਼ਟਾਚਾਰ ਵਿੱਚ ਤਿੰਨੇ ਜਣੇ ਵਿਧਾਇਕ ਦਾ ਦਿੰਦੇ ਸਨ ਸਾਥ
ਸ਼ਹਿਰ ਵਿੱਚ ਲੋਕਾਂ ਨੂੰ ਭੇਜਦੇ ਸੀ ਫਰਜੀ ਨੋਟਿਸ ਬਦਲੇ ਵਿੱਚ ਮੰਗਦੇ ਸੀ ਪੈਸੇ
ਤਿੰਨਾਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਏ ਛਾਪੇਮਾਰੀ
ਜਲੰਧਰ: ਭ੍ਰਿਸ਼ਟਾਚਾਰ ਦੇ ਇੱਕ ਗੰਭੀਰ ਮਾਮਲੇ 'ਚ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਪੁੱਤਰ, ਇਕ ਕੁੜਮ ਅਤੇ ਇਕ ਹੋਰ ਸ਼ਖ਼ਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ 'ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਲੋਕਾਂ ਨੂੰ ਫਰਜੀ ਨੋਟਿਸ ਭੇਜ ਕੇ ਉਨ੍ਹਾਂ ਤੋਂ ਪੈਸੇ ਮੰਗੇ। ਐਨਟਿ ਕਰਪਸ਼ਨ ਬਿਊਰੋ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਵਾਈ ਜਾ ਰਹੀ ਹੈ।
ਪਤਾ ਲੱਗਿਆ ਹੈ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਵਿਧਾਇਕ ਰਮਨ ਅਰੋੜਾ ਦੇ ਨਜ਼ਦੀਕੀ ਹੋਣ ਦੇ ਨਾਤੇ ਆਪਣੇ ਪ੍ਰਭਾਵ ਦਾ ਗਲਤ ਵਰਤੋਂ ਕਰਦੇ ਹੋਏ ਲੋਕਾਂ ਨੂੰ ਧਮਕੀਆਂ ਭਰੇ ਨੋਟਿਸ ਭੇਜੇ। ਇਹ ਨੋਟਿਸ ਰਜਿਸਟਰੀ ਤੋਂ ਲੈ ਕੇ ਬਿਲਡਿੰਗ ਨਿਯਮਾਂ ਦੀ ਉਲੰਘਣਾ ਜਾਂ ਕਿਸੇ ਹੋਰ ਕਾਨੂੰਨੀ ਕਾਰਵਾਈ ਦੇ ਨਾਮ 'ਤੇ ਹੋਂਦੇ ਸਨ, ਪਰ ਇਹ ਸਾਰੇ ਨਕਲੀ ਨੋਟਿਸ ਹੁੰਦੇ ਸਨ। ਨੋਟਿਸ ਭੇਜਣ ਤੋਂ ਬਾਅਦ, ਇਨ੍ਹਾਂ ਲੋਕਾਂ ਵੱਲੋਂ ਪੀੜਤ ਪਰਿਵਾਰਾਂ ਕੋਲੋਂ ਮੁਆਵਜ਼ੇ ਦੇ ਤੌਰ 'ਤੇ ਰਕਮ ਦੀ ਮੰਗ ਕੀਤੀ ਜਾਂਦੀ ਸੀ।
ਸੂਤਰਾਂ ਮੁਤਾਬਕ, ਇਨ੍ਹਾਂ ਲੋਕਾਂ ਨੇ ਕਈ ਵਾਰੀ ਵਿਧਾਇਕ ਦੀ ਨਿਜੀ ਦਫ਼ਤਰ ਦਾ ਵੀ ਵਰਤੋਂ ਕੀਤਾ, ਜਿਸ ਕਾਰਨ ਲੋਕ ਉਹਨਾਂ ਨੂੰ ਸਰਕਾਰੀ ਕਰਮਚਾਰੀ ਜਾਂ ਵਿਧਾਇਕ ਦੇ ਨੁਮਾਇੰਦੇ ਮੰਨ ਲੈਂਦੇ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਐਨਟਿ ਕਰਪਸ਼ਨ ਵਿਭਾਗ ਨੇ ਕਾਰਵਾਈ ਕਰਦਿਆਂ ਤਿੰਨਾਂ ਦੇ ਖਿਲਾਫ ਧਾਰਾ 420, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਹੇਠ ਕੇਸ ਦਰਜ ਕੀਤਾ ਹੈ।
ਫਿਲਹਾਲ ਤਿੰਨੇ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਤਿੰਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਆ ਜਾਵੇਗੀ।