ਇਜ਼ਰਾਈਲ ਨੇ ਗਾਜ਼ਾ 'ਤੇ ਕੀਤੇ ਹਵਾਈ ਹਮਲੇ, ਕਈ ਮੌਤਾਂ
ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਇਹ ਹਮਲੇ ਹਮਾਸ ਦੇ ਟਿਕਾਣਿਆਂ 'ਤੇ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਮਾਰੇ ਗਏ ਹਨ, ਜਦਕਿ ਕਈ ਹੋਰ ਜ਼ਖ਼ਮੀ ਹੋਣ ਦੀ ਖ਼ਬਰ ਹੈ।;
ਗਾਜ਼ਾ ਪੱਟੀ ਵਿੱਚ ਇੱਕ ਵਾਰ ਫਿਰ ਹਿੰਸਾ ਵਧਣ ਦੀ ਸੰਭਾਵਨਾ ਬਣ ਗਈ ਹੈ। ਮੰਗਲਵਾਰ ਨੂੰ ਗਾਜ਼ਾ ਵਿੱਚ ਜ਼ਬਰਦਸਤ ਧਮਾਕਿਆਂ ਦੀ ਗੂੰਜ ਸੁਣੀ ਗਈ, ਜਿਨ੍ਹਾਂ ਨੂੰ ਇਜ਼ਰਾਈਲੀ ਹਵਾਈ ਹਮਲੇ ਦੱਸਿਆ ਜਾ ਰਿਹਾ ਹੈ। ਇਹ ਹਮਲੇ ਐਵੇਂ ਸਮੇਂ ਹੋਏ ਹਨ, ਜਦੋਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਜਨਵਰੀ ਦੇ ਮੱਧ ਤੋਂ ਜੰਗਬੰਦੀ ਲਾਗੂ ਹੈ।
ਇਜ਼ਰਾਈਲੀ ਫੌਜ ਦਾ ਦਾਅਵਾ
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਇਹ ਹਮਲੇ ਹਮਾਸ ਦੇ ਟਿਕਾਣਿਆਂ 'ਤੇ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਮਾਰੇ ਗਏ ਹਨ, ਜਦਕਿ ਕਈ ਹੋਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਹਮਲੇ ਨਾਲ ਹੋਇਆ ਨੁਕਸਾਨ
ਚਸ਼ਮਦੀਦਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਡੇਰ ਅਲ-ਬਲਾਹ ਦੇ ਕੇਂਦਰੀ ਇਲਾਕੇ ਵਿੱਚ ਤਿੰਨ ਘਰ ਹਮਲਿਆਂ ਨਾਲ ਨਸ਼ਟ ਹੋ ਗਏ। ਇਸ ਤੋਂ ਇਲਾਵਾ, ਗਾਜ਼ਾ ਸ਼ਹਿਰ, ਖਾਨ ਯੂਨਸ ਅਤੇ ਰਫਾਹ ਵਿੱਚ ਵੀ ਹਮਲੇ ਹੋਣ ਦੀ ਜਾਣਕਾਰੀ ਮਿਲੀ ਹੈ।
ਜੰਗਬੰਦੀ 'ਤੇ ਸੰਕਟ
ਇਜ਼ਰਾਈਲ ਅਤੇ ਹਮਾਸ ਵਿਚਕਾਰ 19 ਜਨਵਰੀ ਤੋਂ ਲਾਗੂ ਤਿੰਨ-ਪੜਾਅ ਵਾਲੀ ਜੰਗਬੰਦੀ ਹੁਣ ਆਖਰੀ ਦੌਰ ਵਿੱਚ ਪਹੁੰਚ ਚੁੱਕੀ ਹੈ। ਦੋਵਾਂ ਧਿਰਾਂ ਵਿਚਕਾਰ ਇਸ ਨੂੰ ਲੰਬਾ ਖਿੱਚਣ ਨੂੰ ਲੈ ਕੇ ਅਸਹਿਮਤੀ ਜ਼ਾਹਰ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕੇ ਵਿੱਚ ਤਣਾਅ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ।