ਪੰਜਾਬ ਕੈਬਨਿਟ ਦੀ ਮੀਟਿੰਗ ਦੇ ਅਹਿਮ ਫ਼ੈਸਲੇ ਪੜ੍ਹੋ

ਸਿਹਤ ਵਿਭਾਗ ਵਿਚ 822 ਅਸਾਮੀਆਂ ਨੂੰ ਮਨਜ਼ੂਰੀ, 2 ਹਜ਼ਾਰ ਪੀ ਟੀ ਆਈ ਟੀਚਰਾਂ ਦੀ ਹੋਵੇਗੀ ਭਰਤੀ

By :  Gill
Update: 2025-02-13 11:13 GMT

ਚੰਡੀਗੜ੍ਹ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ (13 ਫਰਵਰੀ) ਦੁਪਹਿਰ 12 ਵਜੇ ਤੋਂ ਹੋ ਰਹੀ ਸੀ ਜੋ ਕਿ ਹੁਣ ਖ਼ਤਮ ਹੋ ਗਈ ਹੈ। ਇਹ ਮੀਟਿੰਗ ਚਾਰ ਮਹੀਨਿਆਂ ਬਾਅਦ ਹੋ ਰਹੀ ਹੈ। ਇਸ ਵਿੱਚ 65 ਤੋਂ ਵੱਧ ਏਜੰਡਿਆਂ 'ਤੇ ਫੈਸਲੇ ਲਏ ਗਏ ਹਨ।

ਹਰਪਾਲ ਚੀਮਾ ਵਿੱਤ ਮੰਤਰੀ ਨੇ ਲਾਈਵ ਹੋ ਕਿ ਦੱਸਿਆ ਕਿ ਇਸ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ, 24 ਅਤੇ 25 ਤਰੀਕ ਨੂੰ ਸੈਸ਼ਨ ਦੀ ਕਾਰਵਾਈ ਚੱਲੇਗੀ। ਮਾਨ ਸਰਕਾਰ ਨੇ ਇੱਕ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਹੈ।

ਇਹ ਫ਼ੈਸਲੇ ਲਏ ਗਏ

ਪੈਂਡਿੰਗ ਬਿਲਾਂ ਨੂੰ ਕੀਤਾ ਜਾਵੇਗਾ ਪਾਸ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ

ਸਿਹਤ ਵਿਭਾਗ ਵਿਚ 822 ਅਸਾਮੀਆਂ ਨੂੰ ਮਨਜ਼ੂਰੀ

2 ਹਜ਼ਾਰ ਪੀ ਟੀ ਆਈ ਟੀਚਰਾਂ ਦੀ ਹੋਵੇਗੀ ਭਰਤੀ

ਪੰਜਾਬ ਅੰਦਰ 13 ਡਾਕਟਰਾਂ ਦੀ ਭਰਤੀ ਹੋਵੇਗੀ

ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ

ਕੁੱਲ 3 ਹਜ਼ਾਰ ਅਸਾਮੀਆਂ ਲਈ ਭਰਤੀ ਹੋਵੇਗੀ

ਐਨ ਆਰ ਆਈ ਲਈ 6 ਨਵੀਂਆਂ ਅਦਾਲਤਾਂ ਨੂੰ ਮਨਜ਼ੂਰੀ

ਖ਼ਬਰ ਅਪਡੇਟ ਹੋ ਰਹੀ ਹੈ...




 


Tags:    

Similar News