ਪੇਸ਼ੀ ਭੁਗਤਨ ਸੁਖਬੀਰ ਬਾਦਲ ਸਾਥੀਆਂ ਸਣੇ ਪਹੁੰਚੇ ਅਕਾਲ ਤਖ਼ਤ ਸਾਹਿਬ, ਸੁਣੋ ਕੀ ਕਿਹਾ

ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪਹੁੰਚ ਗਏ ਹਨ। ਇਸ ਮੌਕੇ ਵੇਖਿਆ ਗਿਆ ਕਿ ਸੁਖਬੀਰ ਬਾਦਲ ਪੈਰ ਦੀ ਉਂਗਲ ਤੇ ਸੱਟ ਕਾਰਨ ਵੀਲ੍ਹ ਚੇਅਰ ਤੇ ਬੈਠ ਕੇ ਆ ਰਹੇ ਸਨ।;

Update: 2024-12-02 07:05 GMT

ਪੇਸ਼ੀ ਭੁਗਤਨ ਸੁਖਬੀਰ ਬਾਦਲ ਵੀਲ੍ਹ ਚੇਅਰ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ : ਅੱਜ ਸ੍ਰੀ ਅਕਾਲ ਤਖ਼ਤ ਉਤੇ ਸਾਬਕਾ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ 3 ਜੱਥੇਦਾਰਾਂ ਨੂੰ ਪੇਸ਼ੀ ਹੈ। ਇਸ ਦੌਰਾਨ ਸੱਭ ਤੋ ਪਹਿਲਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪਹੁੰਚ ਗਏ ਹਨ। ਇਸ ਮੌਕੇ ਵੇਖਿਆ ਗਿਆ ਕਿ ਸੁਖਬੀਰ ਬਾਦਲ ਪੈਰ ਦੀ ਉਂਗਲ ਤੇ ਸੱਟ ਕਾਰਨ ਵੀਲ੍ਹ ਚੇਅਰ ਤੇ ਬੈਠ ਕੇ ਆ ਰਹੇ ਸਨ।

ਇਸ ਵੇਲੇ ਸੁੱਚਾ ਸਿੰਘ ਲੰਘਾਅ ਵੀ ਉਥੇ ਪਹੁੰਚ ਗਏ ਹਨ। ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਦੋਹਾਂ ਸਣੇ ਮਹੇਸ਼ ਇੰਦਰ ਸਿੰਘ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਜ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਸੁਖਬੀਰ ਅਤੇ ਲੰਘਾਅ ਤੋ ਇਲਾਵਾ ਹੋਰ ਵੀ ਸਾਬਕਾ ਅਕਾਲੀ ਮਨਿਸਟਰ ਪਹੁੰਚ ਚੁੱਕੇ ਹਨ। ਇਸ ਵੇਲੇ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਬੁਲਾ ਲਿਆ ਗਿਆ ਅਸੀ ਆ ਗਏ ਹਾਂ । ਉਨਾਂ ਕਾਂਗਰਸ ਤੇ ਤੰਜ ਕੀਤਾ ਕਿ ਕਾਂਗਰਸੀਆਂ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸੀ, ਉਨ੍ਹਾਂ ਨੂੰ ਬੁਲਾ ਲਓ ਉਹ ਕਦੇ ਨਹੀ ਆਉਣਗੇ।

ਸੱਚੇ ਸੋਧੇ ਨੂੰ ਮਾਫੀ ਦੇਣ ਬਾਰੇ ਕਿਹਾ ਕਿ ਮੈ ਕਿਸੇ ਨੂੰ , ਕਿਸੇ ਵੀ ਜੱਥੇਦਾਰ ਨੂੰ ਗਲਤ ਨਹੀ ਕਹਿ ਸਕਦਾ। ਮਹੇਸ਼ ਇੰਦਰ ਨੇ ਕਿਹਾ ਕਿ ਜੇਕਰ ਗਲਤੀ ਕੀਤੀ ਹੈ ਤਾਂ ਹੀ ਸਾਨੂੰ ਬੁਲਾਇਆ ਗਿਆ ਹੈ।ਉਨ੍ਹਾ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੁਕਮ ਆਵੇਗਾ ਉਹ ਅਸੀ ਝੋਲੀ ਪਵਾ ਲਵਾਂਗੇ। ਇਨ੍ਹਾਂ ਉਪਰੋਕਤ ਲੀਡਰਾਂ ਤੋ ਇਲਾਵਾ ਮਨਪ੍ਰੀਤ ਸਿੰਘ ਬਾਦਲ ਵੀ ਪਹੁੰਚੇ ।

ਖ਼ਬਰ ਅਪਡੇਟ ਕੀਤੀ ਜਾ ਰਹੀ ਹੈ...

Tags:    

Similar News