ਦਿੱਲੀ ਵਿਧਾਨ ਸਭਾ ਚੋਣਾਂ 2025 : ਕਾਂਗਰਸ ਦਾ ਮੈਨੀਫੈਸਟੋ ਜਾਰੀ
ਹਰ ਮਹੀਨੇ 5 ਕਿਲੋ ਚਾਵਲ, 1 ਕਿਲੋ ਤੇਲ, 6 ਕਿਲੋ ਦਾਲ, 250 ਗ੍ਰਾਮ ਚਾਹ ਪੱਤੀ ਅਤੇ 1 ਕਿਲੋ ਚੀਨੀ ਮੁਫਤ ਰਾਸ਼ਨ ਦੇਣ ਦੀ ਗਾਰੰਟੀ;
5 ਰੁਪਏ 'ਚ ਖਾਣਾ, ਮੁਫਤ ਚਾਰਧਾਮ ਯਾਤਰਾ
500 ਰੁਪਏ ਵਿੱਚ ਐਲਪੀਜੀ ਸਿਲੰਡਰ
25 ਲੱਖ ਰੁਪਏ ਦੀ ਮੁਫਤ ਇਲਾਜ ਸਹੂਲਤ
ਹਰ ਮਹੀਨੇ 5 ਕਿਲੋ ਚਾਵਲ, 1 ਕਿਲੋ ਤੇਲ, 6 ਕਿਲੋ ਦਾਲ, 250 ਗ੍ਰਾਮ ਚਾਹ ਪੱਤੀ ਅਤੇ 1 ਕਿਲੋ ਚੀਨੀ ਮੁਫਤ ਰਾਸ਼ਨ ਦੇਣ ਦੀ ਗਾਰੰਟੀ
ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੀ ਸਹਾਇਤਾ
ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਮੈਨੀਫੈਸਟੋ ਦੇ ਤਹਿਤ ਕਾਂਗਰਸ ਨੇ ਆਪਣੇ ਪੰਜ ਮੁੱਖ ਵਾਅਦੇ ਜਾਰੀ ਕੀਤੇ ਹਨ। ਚੋਣਾਂ ਵਿੱਚ ਵੋਟਾਂ ਪੈਣ ਵਿੱਚ ਕੁਝ ਹੀ ਦਿਨ ਬਾਕੀ ਹਨ, ਅਤੇ ਕਾਂਗਰਸ ਨੇ ਪਹਿਲਾਂ ਹੀ 5 ਗਾਰੰਟੀ ਦਿੱਤੀਆਂ ਹਨ:
ਮਹਿੰਗਾਈ ਰਾਹਤ ਯੋਜਨਾ: ਕਾਂਗਰਸ ਨੇ 500 ਰੁਪਏ ਵਿੱਚ ਐਲਪੀਜੀ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ, ਹਰ ਮਹੀਨੇ 5 ਕਿਲੋ ਚਾਵਲ, 1 ਕਿਲੋ ਤੇਲ, 6 ਕਿਲੋ ਦਾਲ, 250 ਗ੍ਰਾਮ ਚਾਹ ਪੱਤੀ ਅਤੇ 1 ਕਿਲੋ ਚੀਨੀ ਮੁਫਤ ਰਾਸ਼ਨ ਦੇਣ ਦੀ ਗਾਰੰਟੀ ਦਿੱਤੀ ਹੈ।
LIVE: Congress Party Launches Manifesto For Upcoming Delhi Assembly Elections | Delhi https://t.co/KvIfjEs0TZ
— Congress (@INCIndia) January 29, 2025
ਸਿਹਤ ਬੀਮਾ: ਦਿੱਲੀ ਦੇ ਲੋਕਾਂ ਨੂੰ 25 ਲੱਖ ਰੁਪਏ ਦੀ ਮੁਫਤ ਇਲਾਜ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿੱਚ ਮੁਫਤ ਦਵਾਈਆਂ ਅਤੇ ਟੈਸਟ ਵੀ ਸ਼ਾਮਲ ਹਨ।
ਪਿਆਰੀ ਦੀਦੀ ਸਕੀਮ: ਇਸ ਸਕੀਮ ਤਹਿਤ, ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਮੁਫਤ ਬਿਜਲੀ ਯੋਜਨਾ: ਸਾਰੇ ਯੋਗ ਪਰਿਵਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ।
ਉਡਾਨ ਯੋਜਨਾ: ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਦਿੱਤੀ ਜਾਵੇਗੀ, ਜਿਸ ਵਿੱਚ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ।
ਇਨ੍ਹਾਂ ਵਾਅਦਿਆਂ ਤੋਂ ਇਲਾਵਾ, ਕਾਂਗਰਸ ਨੇ 100 ਇੰਦਰਾ ਕੰਟੀਨ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ ਹੈ, ਜਿਸ ਵਿੱਚ ਲੋਕਾਂ ਨੂੰ 5 ਰੁਪਏ 'ਚ ਖਾਣਾ ਮਿਲੇਗਾ। ਇਸਦੇ ਨਾਲ-ਨਾਲ, ਟਰਾਂਸਜੈਂਡਰ ਵਰਗ ਨੂੰ ਸਕਾਲਰਸ਼ਿਪ ਅਤੇ ਹੋਸਟਲ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਦਲਿਤ ਵਰਗ ਲਈ ਮੁਫ਼ਤ ਚਾਰਧਾਮ ਯਾਤਰਾ ਦਾ ਆਯੋਜਨ ਵੀ ਕੀਤਾ ਜਾਵੇਗਾ।