ਅਮਰੀਕੀ ਚੋਣਾਂ ਚ ਡੋਨਾਲਡ ਟਰੰਪ ਦੀ ਇਤਿਹਾਸਿਕ ਜਿੱਤ, ਮੁੜ ਬਣੇ ਰਾਸ਼ਟਰਪਤੀ

By :  Gill
Update: 2024-11-06 08:52 GMT

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਇਤਿਹਾਸ ਰਚਦਿਆਂ ਮੁੜ ਜਿੱਤ ਪ੍ਰਾਪਤ ਕੀਤੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ।

ਹਾਲਾਂਕਿ ਕਮਲਾ ਹੈਰਿਸ ਨੇ ਵੀ ਉਹਨਾਂ ਨੂੰ ਬਰਾਬਰ ਦੀ ਟੱਕਰ ਦਿੰਦਿਆਂ ਅੰਤ ਤੱਕ ਮੁਕਾਬਲਾ ਜਾਰੀ ਰੱਖਿਆ। 

ਡੋਨਾਲਡ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਚੋਣਾਂ ਵਿੱਚ ਉਨ੍ਹਾਂ ਲਈ ਕੰਮ ਕਰਨ ਵਾਲਿਆਂ ਦੀ ਸਖ਼ਤ ਮਿਹਨਤ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਹ ਐਲੋਨ ਮਸਕ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹਨ। ਟਰੰਪ ਨੇ ਮਸਕ ਦੀ ਸੰਚਾਰ ਪ੍ਰਣਾਲੀ ਸਟਾਰਲਿੰਕ ਦਾ ਜ਼ਿਕਰ ਕੀਤਾ ਅਤੇ ਉੱਤਰੀ ਕੈਰੋਲੀਨਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਨਾਲ ਸਬੰਧਤ ਇੱਕ ਕਿੱਸਾ ਸੁਣਾਇਆ।

ਟਰੰਪ ਨੇ ਕਿਹਾ ਕਿ ਮਸਕ ਦੇ ਕਾਰਨ ਹੀ ਉੱਤਰੀ ਕੈਰੋਲੀਨਾ ਵਿੱਚ ਰਿਪਬਲਿਕਨ ਪਾਰਟੀ ਦੀ ਜਿੱਤ ਹੋਈ ਹੈ। 

Tags:    

Similar News