ਪੰਜਾਬ 'ਚ 'ਆਪ' ਸਾਂਸਦ ਦੇ ਘਰ 'ਤੇ ਈਡੀ ਦਾ ਛਾਪਾ
ਚੰਡੀਗੜ੍ਹ :ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ 'ਆਪ' ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਕਰੀਬੀ ਫਾਈਨਾਂਸਰ ਹੇਮੰਤ ਸੂਦ ਦੇ ਚੰਡੀਗੜ੍ਹ ਰੋਡ ਹੈਮਪਟਨ ਹੋਮਜ਼ ਦੇ ਘਰ 'ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਈਡੀ ਨੂੰ ਕੁਝ ਵਿਦੇਸ਼ੀ ਲੈਣ-ਦੇਣ ਦਾ ਪਤਾ ਲੱਗਾ ਹੈ, ਜਿਸ 'ਚ ਉਸ ਦੇ ਨਾਂ ਦਾ ਜ਼ਿਕਰ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਇੰਡਸਟਰੀ ਬਣਾਉਣ ਲਈ ਹੈਮਪਟਨ ਹੋਮਜ਼ ਦੀ ਜਗ੍ਹਾ ਦਿੱਤੀ ਸੀ ਪਰ ਇੱਥੇ ਕਲੋਨੀ ਬਣਾ ਦਿੱਤੀ ਗਈ ਹੈ। ਈਡੀ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਚਰਚਾ ਹੈ ਕਿ ਇਹ ਕਲੋਨੀ ਹੇਮੰਤ ਸੂਦ ਨੇ ਬਣਾਈ ਸੀ। ਉਹ ਪ੍ਰਾਪਰਟੀ ਦਾ ਕਾਰੋਬਾਰੀ ਹੈ।
ਇਸ ਮਾਮਲੇ 'ਚ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਲਿਖਿਆ ਕਿ ਪੀਐਮ ਮੋਦੀ ਨੇ ਆਪਣੇ ਤੋਤੇ ਛੱਡ ਦਿੱਤੇ ਹਨ।
ਜਦੋਂ ਕਿ 'ਆਪ' ਵਰਕਰਾਂ ਨੇ ਨੇਤਾਵਾਂ ਦੇ ਘਰ 'ਤੇ ਈਡੀ ਦੇ ਛਾਪੇ ਦੀ ਸੂਚਨਾ ਮਿਲਣ ਤੋਂ ਬਾਅਦ ਹੈਮਪਟਨ ਹੋਮਜ਼ ਦੇ ਬਾਹਰ ਧਰਨਾ ਦਿੱਤਾ। ਵੱਡੀ ਗਿਣਤੀ 'ਚ 'ਆਪ' ਵਰਕਰ ਇਥੇ ਪਹੁੰਚ ਗਏ ਹਨ, ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।