ਅਕਾਲ ਤਖ਼ਤ ਵੱਲੋਂ ਸੁਖਬੀਰ ਬਾਰੇ ਫ਼ੈਸਲਾ ਦੀਵਾਲੀ ਤੋਂ ਬਾਅਦ?

੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਬੀਮਾਰ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ਤੋਂ ਛੁੱਟੀ ਮਿਲੀ ਹੈ;

Update: 2024-10-07 00:43 GMT

ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਬੀਮਾਰ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ਤੋਂ ਛੁੱਟੀ ਮਿਲੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ੍ਹਾਂ ਲਈ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਇੰਨਫੈਕਸ਼ਨ ਤੋਂ ਬਚਾਅ ਲਈ ਸੰਗਤ ਨੂੰ ਘੱਟ ਮਿਲਣ ਦੀ ਸਲਾਹ ਵੀ ਦਿੱਤੀ ਹੈ, ਜਿਸ ਨੂੰ ਮੰਨਦਿਆਂ ਜਥੇਦਾਰ ਨੇ ਅੱਗਲੇ ਕੁਝ ਦਿਨਾਂ ਲਈ ਧਾਰਮਿਕ ਪ੍ਰੋਗਰਾਮ ਤੇ ਰੁਝੇਵੇਂ ਮੁਲਤਵੀ ਕਰ ਦਿੱਤੇ ਹਨ। 

ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਬਾਰੇ ਜਥੇਦਾਰਾਂ ਦਾ ਫ਼ੈਸਲਾ ਹੁਣ ਫਿਰ ਲਟਕਣ ਜਾਂ ਟਲ ਜਾਣ ਦੇ ਆਸਾਰ ਜਾਪਣ ਲੱਗ ਪਏ ਹਨ। ਸਮੁੱਚੀ ਸਿੱਖ ਕੌਮ ਦੀਆਂ ਨਜ਼ਰਾਂ ਜਥੇਦਾਰਾਂ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ, ਪਰ ਅਜੇ ਤੱਕ ਇਹ ਗੱਲ ਸਾਫ ਨਹੀਂ ਹੋ ਸਕੀ ਕਿ ਕਿਹੜੀ ਤਾਰੀਖ਼ ਅਤੇ ਕਦੋਂ ਫੈਸਲਾ ਸੁਣਾਇਆ ਜਾਵੇਗਾ। 

ਇਸ ਸਬੰਧੀ ਸਿੱਖ ਹਲਕਿਆਂ ਤੇ ਅਕਾਲੀ ਦਲ ’ਚ ਇਸ ਚਰਚਾ ਨੇ ਜਨਮ ਲੈ ਲਿਆ ਹੈ ਕਿ ਜਥੇਦਾਰ ਹੁਣ ਸੁਖਬੀਰ ਬਾਦਲ ਅਤੇ ਹੋਰਨਾਂ ਅਕਾਲੀ ਨੇਤਾਵਾਂ, ਜਿਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ਼ਿਕਾਇਤਾਂ ਪੁੱਜੀਆਂ ਹਨ, ਉਨ੍ਹਾਂ ਬਾਰੇ ਫ਼ੈਸਲਾ ਦੀਵਾਲੀ ਤੋਂ ਬਾਅਦ ਹੀ ਲੈਣਗੇ। ਬਾਕੀ ਜਦੋਂ ਇਕ ਸਿੱਖ ਆਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾ ਤਾਂ ਭਾਈ ਜੱਜ ਨੂੰ ਕਿਹਾ ਜਾ ਸਕਦਾ, ਤੁਸੀਂ ਫੈਸਲਾ ਜਲਦ ਸਣਾਓ ਤੇ ਨਾ ਹੀ ਕੋਈ ਜਥੇਦਾਰ ਨੂੰ ਆਖ ਸਕਦਾ ਹੈ। ਇਸ ਲਈ ਦੇਰ ਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਰਿਹਾ ਹੈ। ਜਿੰਨੀ ਦੇਰ ਹੋਵੇਗੀ, ਓਨੀ ਹੀ ਸਿੱਖਾਂ ’ਚ ਇਸ ਫ਼ੈਸਲੇ ਬਾਰੇ ਜਗਿਆਸਾ ਵਧੇਗੀ।

Similar News