ਅਮਿਤ ਸ਼ਾਹ ਦੀ ਕਾਰ ਦੀਆਂ ਤਸਵੀਰਾਂ ਹੋਈਆਂ ਵਾਇਰਲ
ਨਵੀਂ ਦਿੱਲੀ, 1 ਮਾਰਚ : ਸੋਸ਼ਲ ਮੀਡੀਆ ’ਤੇ ਅਕਸਰ ਹੀ ਕੁੱਝ ਨਾ ਕੁੱਝ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਕਦੇ ਫਿਲਮੀ ਅਦਾਕਾਰਾਂ ਦੀਆਂ, ਕਦੇ ਗਾਇਕਾਂ ਅਤੇ ਕਦੇ ਨੇਤਾਵਾਂ ਦੀਆਂ ਜਾਂ ਹੋਰ ਕਾਫ਼ੀ ਕੁੱਝ,,,, ਪਰ ਮੌਜੂਦਾ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਐ, ਜਿਸ ’ਤੇ […]
By : Makhan Shah
ਨਵੀਂ ਦਿੱਲੀ, 1 ਮਾਰਚ : ਸੋਸ਼ਲ ਮੀਡੀਆ ’ਤੇ ਅਕਸਰ ਹੀ ਕੁੱਝ ਨਾ ਕੁੱਝ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਕਦੇ ਫਿਲਮੀ ਅਦਾਕਾਰਾਂ ਦੀਆਂ, ਕਦੇ ਗਾਇਕਾਂ ਅਤੇ ਕਦੇ ਨੇਤਾਵਾਂ ਦੀਆਂ ਜਾਂ ਹੋਰ ਕਾਫ਼ੀ ਕੁੱਝ,,,, ਪਰ ਮੌਜੂਦਾ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਐ, ਜਿਸ ’ਤੇ ਲੋਕਾਂ ਵੱਲੋਂ ਲੱਖਾਂ ਕੁਮੈਂਟ ਕੀਤੇ ਜਾ ਰਹੇ ਨੇ। ਇਹ ਕਾਰ ਕਿਸੇ ਉਚੇ ਮਾਡਲ, ਰੰਗ ਜਾਂ ਕੰਪਨੀ ਕਰਕੇ ਵਾਇਰਲ ਨਹੀਂ ਹੋ ਰਹੀ ਬਲਕਿ ਇਸ ਦੇ ਵਾਇਰਲ ਹੋਣ ਦੀ ਵਜ੍ਹਾ ਕੁੱਝ ਹੋਰ ਹੀ ਐ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਤਸਵੀਰਾਂ ਰੋਜ਼ਾਨਾ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਜਿਸ ’ਤੇ ਲੋਕਾਂ ਵੱਲੋਂ ਆਪੋ ਆਪਣਾ ਗਿਆਨ ਝਾੜਿਆ ਜਾਂਦਾ ਏ ਪਰ ਮੌਜੂਦਾ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਐ। ਦਰਅਸਲ ਇਸ ਕਾਰ ਦੇ ਵਾਇਰਲ ਹੋਣ ਦਾ ਕਾਰਨ ਇਸ ਦਾ ਕਾਰ ਦਾ ਨੰਬਰ ਐ। ਹੁਣ ਜਿਹੜਾ ਕੋਈ ਵੀ ਸੋਸ਼ਲ ਮੀਡੀਆ ’ਤੇ ਅਮਿਤ ਸ਼ਾਹ ਦੀ ਇਸ ਕਾਰ ਦੀ ਤਸਵੀਰ ਨੂੰ ਦੇਖਦਾ ਏ, ਉਹ ਝੱਟਪਟ ਇਸ ਨੂੰ ਅੱਗੇ ਸ਼ੇਅਰ ਕਰੀ ਜਾ ਰਿਹਾ ਏ।
ਦਰਅਸਲ, ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਮੀਟਿੰਗ ਵਿਚ ਸ਼ਾਮਲ ਹੋਣ ਵਾਸਤੇ ਜਿਹੜੀ ਕਾਰ ਵਿਚ ਬੈਠ ਕੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪੁੱਜੇ ਸੀ, ਉਸ ਗੱਡੀ ਦੀਆਂ ਤਸਵੀਰਾਂ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਾਂ ਕੁੱਝ ਹੀ ਸਮੇਂ ਵਿਚ ਇਹ ਤਸਵੀਰਾਂ ਵਾਇਰਲ ਹੋ ਗਈਆਂ। ਤਸਵੀਰਾਂ ਵਾਇਰਲ ਹੋਣ ਦਾ ਪ੍ਰਮੁੱਖ ਕਾਰਨ ਗੱਡੀ ਦੇ ਨੰਬਰ ਵਿੱਚ ‘ਸੀਏਏ’ ਦਾ ਲਿਖਿਆ ਹੋਣਾ ਏ, ਜਿਸ ਕਾਰਨ ਹੀ ਲੋਕਾਂ ਵੱਲੋਂ ਇਸ ਨੂੰ ਪੂਰੀ ਰੂਹਦਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਏ ਅਤੇ ਆਪੋ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਜਾ ਰਹੀ ਐ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰ ਦਾ ਨੰਬਰ ਡੀਐਲ 1 ਸੀਏਏ 4221 ਐ। ਜਿਸ ਨੂੰ ਲੈ ਕੇ ਲੋਕ ਆਪਣੀ ਵੱਖੋ ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਨੇ। ਇਕ ਯੂਜ਼ਰ ਨੇ ਅਮਿਤ ਸ਼ਾਹ ਦੀ ਗੱਡੀ ਦੇ ਨੰਬਰ ਨੂੰ ਦੇਖਦਿਆਂ ਲਿਖਿਆ, ‘‘ਮਤਲਬ ਸੀਏਏ ਜ਼ਰੂਰ ਲਾਗੂ ਹੋਵੇਗਾ।’’ ਉੱਥੇ ਹੀ ਦੂਜੇ ਨੇ ਲਿਖਿਆ ਕਿ ‘‘ਸੀਏਏ ਹਮੇਸ਼ਾ ਤੋਂ ਉਨ੍ਹਾਂ ਦੇ ਦਿਮਾਗ਼ ਵਿਚ ਸੀ। ਵਿਰੋਧੀਆਂ ਨੂੰ ਉਨ੍ਹਾਂ ਦੀ ਕਾਰ ਦੇ ਨੰਬਰ ਪਲੇਟ ਤੋਂ ਹੀ ਸਮਝ ਚਾਹੀਦਾ ਏ।’’ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਅਮਿਤ ਸ਼ਾਹ ਦੀ ਕਾਰ ਦਾ ਨੰਬਰ ਦੇਖ ਕੇ ਕੁਮੈਂਟ ਕੀਤੇ ਜਾ ਰਹੇ ਨੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 10 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀਏਏ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਆਖਿਆ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਲਾਗੂ ਕੀਤਾ ਜਾਵੇਗਾ।
ਪਿਛਲੇ ਸਾਲ ਦਸੰਬਰ ਵਿਚ ਪੱਛਮੀ ਬੰਗਾਲ ਦੀ ਆਪਣੀ ਫੇਰੀ ਦੌਰਾਨ ਵੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਸੀਏਏ ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਆਖਿਆ ਸੀ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਨੇ ਕਿ ਸੀਏਏ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਨਹੀਂ ਖੋਹੇਗਾ। ਇਸ ਦਾ ਮਕਸਦ ਸਿਰਫ਼ ਧਾਰਮਿਕ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਪਾਕਿਸਤਾਨੀ, ਅਫ਼ਗਾਨ ਅਤੇ ਬੰਗਲਾਦੇਸ਼ੀ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣਾ ਏ ਨਾ ਕਿ ਕੁੱਝ ਹੋਰ।
ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ