ਅਮਰੀਕਾ ਦੀ ਉੱਘੀ ਸਿੱਖ ਹਸਤੀ ਡਾ. ਦੀਪ ਸਿੰਘ ਦਾ ਸਨਮਾਨ
ਨਿਉਯਾਰਕ, 14 ਸਤੰਬਰ (ਰਾਜ ਗੋਗਨਾ) : ਅਮਰੀਕਾ ਤੋਂ ਸਿੱਖਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਵਿੱਚ ਵੱਸਦੇ ਦੇਸੀ ਖੇਡਾਂ ਦੇ ਪ੍ਰਮੋਟਰ ਡਾ. ਦੀਪ ਸਿੰਘ ਨੂੰ ‘ਪ੍ਰੈਜ਼ੀਡੈਂਸ਼ੀਅਲ ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਜੋਅ ਬਾਇਡਨ ਨੇ ਡਾ. ਦੀਪ ਸਿੰਘ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ […]
By : Editor (BS)
ਨਿਉਯਾਰਕ, 14 ਸਤੰਬਰ (ਰਾਜ ਗੋਗਨਾ) : ਅਮਰੀਕਾ ਤੋਂ ਸਿੱਖਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਵਿੱਚ ਵੱਸਦੇ ਦੇਸੀ ਖੇਡਾਂ ਦੇ ਪ੍ਰਮੋਟਰ ਡਾ. ਦੀਪ ਸਿੰਘ ਨੂੰ ‘ਪ੍ਰੈਜ਼ੀਡੈਂਸ਼ੀਅਲ ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਜੋਅ ਬਾਇਡਨ ਨੇ ਡਾ. ਦੀਪ ਸਿੰਘ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਵਾਈਟ ਹਾਊਸ ਵੱਲੋਂ ਇਹ ਵੱਕਾਰ ਐਵਾਰਡ ਪ੍ਰਦਾਨ ਕੀਤਾ।
ਅਮਰੀਕਾ ਸਣੇ ਦੁਨੀਆ ਭਰ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਸਿੱਖ ਮਿਹਨਤ, ਲਗਨ ਤੇ ਸੇਵਾ ਭਾਵਨਾ ਲਈ ਜਾਣੇ ਜਾਂਦੇ ਨੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਿੱਖ ਆਪਣੀਆਂ ਪ੍ਰਾਪਤੀਆਂ ਲਈ ਜਾਣੇ ਜਾਂਦੇ ਨੇ ਤੇ ਸਮੇਂ-ਸਮੇਂ ’ਤੇ ਉਨ੍ਹਾਂ ਦਾ ਸਨਮਾਨ ਵੀ ਹੁੰਦਾ ਹੈ।
ਇਸੇ ਤਰ੍ਹਾਂ ਨਿਊਯਾਰਕ ਵਿੱਚ ਵੱਸਦੇ ਡਾ. ਦੀਪ ਸਿੰਘ ਨੇ ਇੱਕ ਵਾਰ ਫਿਰ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਵਲੋਂ ਉਹਨਾਂ ਦੀ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਉਹਨਾਂ ਨੂੰ ਵਾਈਟ੍ਹ ਹਾਊਸ ਵਲੋਂ ਵੱਕਾਰੀ ਐਵਾਰਡ ‘ਪ੍ਰੈਜ਼ੀਡੈਂਸ਼ੀਅਲ ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ ਕੀਤਾ।
ਡਾ. ਦੀਪ ਸਿੰਘ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ੍ਹ ਦੇ ਜੰਮਪਲ ਹਨ ਅਤੇ ਆਪਣੀ ਉਚੇਰੀ ਸਿੱਖਿਆ ਉਹਨਾਂ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ। ਉਹ ਅੱਜ-ਕੱਲ੍ਹ ਈ.ਐਚ.ਐਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਉਯਾਰਕ ਸ਼ਹਿਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਡਾ. ਦੀਪ ਸਿੰਘ ਵੱਲੋੋਂ ਸਿੱਖ ਧਰਮ ਦੇ ਫਲਸਫੇ ਤੋਂ ਪ੍ਰੇਰਿਤ ਹੋ ਕੇ ਲੰਮੇ ਸਮੇਂ ਤੋਂ ਬਲੱਡ ਅਤੇ ਫੂਡ ਡਰਾਈਵਾਂ ਦੇ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਦਹਾਕਿਆਂ ਤੋਂ ਉਹ ਦੇਸੀ ਖੇਡਾਂ ਦੇ ਪ੍ਰਮੋਟਰ ਵਜੋਂ ਅਤੇ ਦੇਸੀ ਖੇਡਾਂ ਦੇ ਵਿਸਤਾਰ ਲਈ ਵੀ ਲਗਾਤਾਰ ਕਾਰਜ ਕਰ ਰਹੇ ਹਨ। ਯੁਨਾਈਟਿਡ ਨੇਸ਼ਨਜ ਅਧੀਨ ਟੀ.ਐਸ.ਜੀ. ਪ੍ਰੋਗਰਾਮ ਦੇ ਨਾਲ ਵੀ ਉਹ ਜੁੜੇ ਹੋਏ ਹਨ।
ਡਾ. ਦੀਪ ਸਿੰਘ ਭਾਈਚਾਰਕ ਸਾਂਝ ਸਥਾਪਿਤ ਕਰਨ ਹਿੱਤ ਵੱਖ-ਵੱਖ ਸਰਵ ਧਰਮ ਸੰਮੇਲਨਾਂ ਦਾ ਵੀ ਹਿੱਸਾ ਬਣਦੇ ਹਨ ਤਾਂ ਜੋ ਅਮਰੀਕਾ ਵਿੱਚ ਵੱਸਦੀਆਂ ਹੋਰ ਕਮਿਊਨਿਟੀਜ਼ ਨਾਲ ਸਾਂਝ ਬਣਾ ਕੇ ਉਹਨਾਂ ਨੂੰ ਸਿੱਖ ਧਰਮ ਦੇ ਫਲਸਫੇ ਬਾਰੇ ਜਾਣੂ ਕਰਾਇਆ ਜਾ ਸਕੇ। ਇਸ ਤੋਂ ਇਲਾਵਾ ਡਾ: ਦੀਪ ਸਿੰਘ ਸਿੱਖ ਭਾਈਚਾਰੇ ਵਲੋਂ ਆਯੋਜਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਉਂਦੇ ਹਨ। ਉਨ੍ਹਾਂ ਵੱਲੋਂ ਜਿੱਥੇ ਨਵੀਂ ਪਨੀਰੀ ਨੂੰ ਨਸ਼ਲੀ ਭੇਦ-ਭਾਵ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਸਿੱਖਿਆ ਦਿੱਤੀ ਜਾਂਦੀ ਹੈ, ਉਥੇ ਉਹ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਤਤਪਰ ਰਹਿੰਦੇ ਹਨ।
+++++++++++
(ਬਿੱਟੂ)