Begin typing your search above and press return to search.

ਮੋਦੀ ਦੇ ਸਮਰਥਨ ਵਿਚ ਅਮਰੀਕੀ ਸਿੱਖਾਂ ਨੇ ਕੱਢੀ ਰੈਲੀ

ਮੈਰੀਲੈਂਡ, 1ਅਪ੍ਰੈਲ,ਨਿਰਮਲ : ਵਿਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿਚ ਰੈਲੀ ਕੱਢੀ ਗਈ। ਰੈਲੀ ਵਿਚ ਸ਼ਾਮਲ ਗੱਡੀਆਂ ’ਤੇ ਭਾਜਪਾ ਦੇ ਝੰਡੇ ਲਗਾਏ ਹੋਏ ਸੀ। ਨਾਲ ਹੀ ਬੀਜੇਪੀ ਦੇ ਸਮਰਥਨ ਵਿਚ ਨਾਅਰੇ ਵੀ ਲਿਖੇ ਹੋਏ ਸੀ।ਜੀ ਹਾਂ, ਦੱਸਦੇ ਚਲੀਏ ਕਿ ਅਮਰੀਕਾ ਦੇ ਮੈਰੀਲੈਂਡ ਵਿਚ ਸਿੱਖ ਅਮਰੀਕੀ ਲੋਕਾਂ ਨੇ ਕਾਰ ਰੈਲੀ ਕੱਢੀ। ਇਹ ਰੈਲੀ ਪ੍ਰਧਾਨ ਮੰਤਰੀ […]

ਮੋਦੀ ਦੇ ਸਮਰਥਨ ਵਿਚ ਅਮਰੀਕੀ ਸਿੱਖਾਂ ਨੇ ਕੱਢੀ ਰੈਲੀ
X

Editor EditorBy : Editor Editor

  |  1 April 2024 6:20 AM IST

  • whatsapp
  • Telegram


ਮੈਰੀਲੈਂਡ, 1ਅਪ੍ਰੈਲ,ਨਿਰਮਲ : ਵਿਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿਚ ਰੈਲੀ ਕੱਢੀ ਗਈ। ਰੈਲੀ ਵਿਚ ਸ਼ਾਮਲ ਗੱਡੀਆਂ ’ਤੇ ਭਾਜਪਾ ਦੇ ਝੰਡੇ ਲਗਾਏ ਹੋਏ ਸੀ। ਨਾਲ ਹੀ ਬੀਜੇਪੀ ਦੇ ਸਮਰਥਨ ਵਿਚ ਨਾਅਰੇ ਵੀ ਲਿਖੇ ਹੋਏ ਸੀ।
ਜੀ ਹਾਂ, ਦੱਸਦੇ ਚਲੀਏ ਕਿ ਅਮਰੀਕਾ ਦੇ ਮੈਰੀਲੈਂਡ ਵਿਚ ਸਿੱਖ ਅਮਰੀਕੀ ਲੋਕਾਂ ਨੇ ਕਾਰ ਰੈਲੀ ਕੱਢੀ। ਇਹ ਰੈਲੀ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿਚ ਕੱਢੀ ਗਈ। ਰੈਲੀ ਵਿਚ ਸ਼ਾਮਲ ਗੱਡੀਆਂ ’ਤੇ ਬੀਜੇਪੀ ਦੇ ਝੰਡੇ ਲਗਾਏ ਹੋਏ ਸੀ। ਨਾਲ ਹੀ ਬੀਜੇਪੀ ਦੇ ਸਮਰਥਨ ਵਿਚ ਨਾਅਰੇ ਵੀ ਲਿਖੇ ਹੋਏ ਸੀ ਜਿਨ੍ਹਾਂ ’ਤੇ ਅਬਕੀ ਬਾਰ 400 ਪਾਰ, ਤੀਸਰੀ ਵਾਰ ਮੋਦੀ ਸਰਕਾਰ ਆਦਿ ਨਾਅਰੇ ਲਿਖੇ ਹੋਏ ਸੀ।

ਇਹ ਖ਼ਬਰ ਵੀ ਪੜ੍ਹੋ

ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਫਲਾਈਟ ਨੇ ਐਤਵਾਰ ਦੁਪਹਿਰ ਕਰੀਬ 12:50 ਵਜੇ ਉਡਾਣ ਭਰੀ, ਜੋ ਹਿੰਡਨ ਏਅਰਪੋਰਟ (ਗਾਜ਼ੀਆਬਾਦ) ’ਤੇ ਉਤਰੀ। ਉਥੋਂ ਇਹ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਈ। ਪਰਵਾਸੀ ਭਾਰਤੀਆਂ ਦਾ ਹੱਬ ਮੰਨੇ ਜਾਂਦੇ ਦੋਆਬੇ ਦੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।
ਫਿਲਹਾਲ ਜਲੰਧਰ ਤੋਂ ਦਿੱਲੀ ਜਾਣ ’ਚ 9 ਘੰਟੇ ਦਾ ਸਮਾਂ ਲੱਗਦਾ ਹੈ, ਜਦਕਿ ਫਲਾਈਟ ਰਾਹੀਂ ਇਹ ਸਮਾਂ ਸਿਰਫ ਇਕ ਘੰਟੇ ’ਚ ਪੂਰਾ ਹੋ ਜਾਵੇਗਾ। ਪਹਿਲੇ ਦਿਨ ਦਿੱਲੀ ਤੋਂ ਆਦਮਪੁਰ ਪੁੱਜੀ ਫਲਾਈਟ ਵਿੱਚ 64 ਯਾਤਰੀਆਂ ਨੇ ਸਫਰ ਕੀਤਾ, ਜਦੋਂ ਕਿ ਜਲੰਧਰ ਤੋਂ ਇਸ ਫਲਾਈਟ ਦੀਆਂ ਸਾਰੀਆਂ 72 ਸੀਟਾਂ ਬੁੱਕ ਹੋ ਚੁੱਕੀਆਂ ਹਨ। ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਰੱਖਿਆ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ

ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਲਗਾਉਣ ਵਾਲੇ ਲੋਕ ਸਾਵਧਾਨ ਰਹਿਣ ਕਿਉਂਕਿ ਹਰਿਆਣਾ ਪੁਲਿਸ ਵੱਲੋਂ 1 ਤੋਂ 7 ਅਪ੍ਰੈਲ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਅਜਿਹੀ ਗੱਡੀਆਂ ਦੇ ਚਲਾਨ ਕੱਟੇ ਜਾਣਗੇ। ਇਸ ਕਾਰਵਾਈ ਤਹਿਤ ਫੜੇ ਗਏ ਵਿਅਕਤੀਆਂ ’ਤੇ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।

ਇਸ ਦੀ ਜ਼ਿੰਮੇਵਾਰੀ ਡੀਜੀਪੀ ਦਫ਼ਤਰ ਤੋਂ ਜ਼ਿਲ੍ਹਿਆਂ ਵਿੱਚ ਤਾਇਨਾਤ ਡੀਐਸਪੀਜ਼ ਅਤੇ ਏਸੀਪੀਜ਼ ਨੂੰ ਦਿੱਤੀ ਗਈ ਹੈ। ਨਾਲ ਹੀ ਐਸਪੀ ਨੂੰ ਖੁਦ ਇਸ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਹਰਿਆਣਾ ਪੁਲਿਸ ਅਜਿਹੇ ਡਰਾਈਵਰਾਂ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ ਜੋ ਆਪਣੀ ਗੱਡੀਆਂ ਦੇ ਸ਼ੀਸ਼ੇ ’ਤੇ ਕਾਲੀ ਫਿਲਮ ਲਗਾ ਕੇ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਲਗਾਉਣਾ ਟ੍ਰੈਫਿਕ ਨਿਯਮਾਂ ਦੇ ਖਿਲਾਫ ਹੈ। ਹਰਿਆਣਾ ਪੁਲਸ ਅਜਿਹੇ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।

ਡੀਜੀਪੀ ਕਪੂਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਗੱਡੀ ਡਰਾਈਵਰਾਂ ਦੇ ਔਨਲਾਈਨ ਅਤੇ ਔਫਲਾਈਨ ਦੋਵਾਂ ਦੇ ਚਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਨਾਗਰਿਕ ਬੁਲਟ ਪਟਾਕੇ ਮਾਰਦਾ ਜਾਂ ਗੱਡੀਆਂ ’ਤੇ ਕਾਲੀ ਫਿਲਮ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਹ ਇਸ ਦੀ ਸੂਚਨਾ ਹਰਿਆਣਾ-112 ’ਤੇ ਜ਼ਰੂਰ ਦੇਣ, ਤਾਂ ਜੋ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਸੁਪਰੀਮ ਕੋਰਟ ਨੇ ਦਿੱਲੀ ਸਮੇਤ ਹੋਰ ਰਾਜਾਂ ਵਿੱਚ ਕਾਲੇ ਸ਼ੀਸ਼ਿਆਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਸਮੇਂ-ਸਮੇਂ ’ਤੇ ਮੁਹਿੰਮ ਚਲਾਈ ਜਾਂਦੀ ਹੈ, ਜਿਸ ਕਾਰਨ ਰੰਗੇ ਹੋਏ ਸ਼ੀਸ਼ੇ ਵਾਲੀਆਂ ਕਾਰਾਂ ਨੂੰ ਰੋਕਿਆ ਜਾਂਦਾ ਹੈ ਅਤੇ ਚਲਾਨ ਕਰਨ ਦੇ ਨਾਲ-ਨਾਲ ਸ਼ੀਸ਼ੇ ’ਤੇ ਲੱਗੀ ਫਿਲਮ ਨੂੰ ਵੀ ਹਟਾ ਦਿੱਤਾ ਜਾਂਦਾ ਹੈ। ਲੋਕਾਂ ਨੂੰ ਭਵਿੱਖ ਵਿੱਚ ਅਜਿਹਾ ਕਰਨ ਤੋਂ ਰੋਕਣ ਲਈ ਪੁਲਿਸ ਡਰਾਈਵਰਾਂ ਤੋਂ ਭਾਰੀ ਜੁਰਮਾਨੇ ਵੀ ਵਸੂਲਦੀ ਹੈ।

Next Story
ਤਾਜ਼ਾ ਖਬਰਾਂ
Share it