Begin typing your search above and press return to search.

ਭਾਰਤੀ ਵਿਦਿਆਰਥਣ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਮੁਲਾਜ਼ਮ ਦੀ ਖ਼ੈਰ ਨਹੀਂ

ਨਿਊਯਾਰਕ, 14 ਸਤੰਬਰ (ਬਿੱਟੂ) : 23 ਸਾਲ ਦੀ ਭਾਰਤੀ ਵਿਦਿਆਰਥਣ ਨੂੰ ਪੁਲਿਸ ਦੀ ਗੱਡੀ ਨਾਲ ਟੱਕਰ ਮਾਰਨ ਤੇ ਫਿਰ ਉਸ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਦੇ ਮੁਲਾਜ਼ਮਾਂ ਦੀ ਹੁਣ ਖ਼ੈਰ ਨਹੀਂ। ਕਿਉਂਕਿ ਭਾਰਤ ਦੀ ਮੰਗ ’ਤੇ ਅਮਰੀਕਾ ਸਰਕਾਰ ਇਸ ਮਾਮਲੇ ’ਤੇ ਸਖਤ ਹੋ ਗਈ ਹੈ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ […]

ਭਾਰਤੀ ਵਿਦਿਆਰਥਣ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਮੁਲਾਜ਼ਮ ਦੀ ਖ਼ੈਰ ਨਹੀਂ
X

Editor (BS)By : Editor (BS)

  |  14 Sept 2023 10:53 AM IST

  • whatsapp
  • Telegram

ਨਿਊਯਾਰਕ, 14 ਸਤੰਬਰ (ਬਿੱਟੂ) : 23 ਸਾਲ ਦੀ ਭਾਰਤੀ ਵਿਦਿਆਰਥਣ ਨੂੰ ਪੁਲਿਸ ਦੀ ਗੱਡੀ ਨਾਲ ਟੱਕਰ ਮਾਰਨ ਤੇ ਫਿਰ ਉਸ ਦੀ ਮੌਤ ’ਤੇ ਹੱਸਣ ਵਾਲੇ ਅਮਰੀਕੀ ਪੁਲਿਸ ਦੇ ਮੁਲਾਜ਼ਮਾਂ ਦੀ ਹੁਣ ਖ਼ੈਰ ਨਹੀਂ। ਕਿਉਂਕਿ ਭਾਰਤ ਦੀ ਮੰਗ ’ਤੇ ਅਮਰੀਕਾ ਸਰਕਾਰ ਇਸ ਮਾਮਲੇ ’ਤੇ ਸਖਤ ਹੋ ਗਈ ਹੈ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ ਉੱਚ ਪੱਧਰ ’ਤੇ ਚੁੱਕਿਆ।

ਇਸ ’ਤੇ ਅਮਰੀਕਾ ਸਰਕਾਰ ਹਰਕਤ ਵਿੱਚ ਆ ਗਈ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਮੁੱਦੇ ਦੀ ਜਾਂਚ ਤੇ ਜ਼ਿੰਮੇਦਾਰ ਪੁਲਿਸ ਕਰਮੀਆਂ ਨੂੰ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਭਾਰਤ ਨੇ ਇਸ ਮਾਮਲੇ ਵਿੱਚ ਅਮਰੀਕਾ ਤੋਂ ਪੂਰੀ ਜਾਂਚ ਦੀ ਮੰਗ ਕੀਤੀ ਹੈ। ਇਹ ਘਟਨਾ ਜਨਵਰੀ ਦੀ ਹੈ ਜਦੋਂ 23 ਸਾਲਾ ਜਾਹਨਵੀ ਕੰਡੁਲਾ ਨੂੰ ਸੜਕ ਪਾਰ ਕਰਦੇ ਸਮੇਂ ਪੁਲਿਸ ਦੀ ਇਕ ਗੱਡੀ ਨੇ ਟੱਕਰ ਮਾਰ ਦਿੱਤੀ ਸੀ। ਇਸ ਸਮੇਂ ਅਧਿਕਾਰੀ ਕੇਵਿਨ ਡੇਵ ਕਾਰ ਚਲਾ ਰਿਹਾ ਸੀ। ਕਾਰ ਦੀ ਰਫਤਾਰ 120 ਕਿਲੋਮੀਟਰ ਪ੍ਰਤੀ ਘੰਟਾ ਸੀ।

ਪੁਲਿਸ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਵੀਡੀਓ ਫੁਟੇਜ ਵਿੱਚ ਇੱਕ ਹੋਰ ਪੁਲਿਸ ਮੁਲਾਜ਼ਮ ਘਟਨਾ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਿਹਾ ਹੈ। ਉੱਧਰ ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵਿੱਟਰ ’ਤੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਸਿਆਟਲ ਅਤੇ ਵਾਸ਼ਿੰਗਟਨ ਦੇ ਸਥਾਨਕ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।


ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਅਫਸਰ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਫੋਨ ’ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ। ਫੋਨ ’ਤੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ 11 ਹਜ਼ਾਰ ਡਾਲਰ ਦਾ ਚੈਕ ਤਿਆਰ ਕਰੋ, ਉਸ ਦੀ ਉਮਰ ਤਕਰੀਬਨ 26 ਸਾਲ ਸੀ। ਪੜਤਾਲ ਦੌਰਾਨ ਸਾਹਮਣੇ ਆ ਚੁੱਕਾ ਹੈ ਕਿ ਜਾਹਨਵੀ ਕੰਦੁਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 74 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ।


ਦੱਸਣਾ ਬਣਦਾ ਹੈ ਕਿ ਨੌਰਥ ਈਸਟ੍ਰਨ ਯੂਨੀਵਰਸਿਟੀ ਦੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਇਸ ਸਾਲ ਦਸੰਬਰ ਵਿਚ ਮਾਸਟਰਜ਼ ਦੀ ਡਿਗਰੀ ਮਿਲਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਦੁਨੀਆਂ ਤੋਂ ਚਲੀ ਗਈ। ਸਿਐਟਲ ਦੇ ਨਾਲ ਲਗਦੇ ਸਾਊਥ ਲੇਕ ਯੂਨੀਅਨ ਕਸਬੇ ਵਿਚ ਉਹ ਪੈਦਲ ਜਾ ਰਹੀ ਸੀ ਜਦੋਂ ਪੁਲਿਸ ਕਰੂਜ਼ਰ ਨੇ ਉਸ ਨੂੰ ਟੱਕਰ ਮਾਰੀ।

ਜਾਹਨਵੀ ਕੰਦੁਲਾ 2021 ਵਿਚ ਅਮਰੀਕਾ ਪੁੱਜੀ ਸੀ ਅਤੇ ਕੁਝ ਸਮਾਂ ਟੈਕਸਸ ਰਹਿੰਦੇ ਆਪਣੇ ਇਕ ਰਿਸ਼ਤੇਦਾਰ ਕੋਲ ਗੁਜ਼ਾਰਨ ਮਗਰੋਂ ਨੌਰਥ ਈਸਟ੍ਰਨ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਜਾਹਨਵੀ ਦੇ ਪਿਤਾ ਪਹਿਲਾਂ ਹੀ ਇਸ ਦੁਨੀਆਂ ਵਿਚ ਨਹੀਂ ਅਤੇ ਮਾਂ ਨੇ ਕਰਜ਼ਾ ਲੈ ਕੇ ਉਸ ਨੂੰ ਅਮਰੀਕਾ ਪੜ੍ਹਨ ਭੇਜਿਆ। ਜਾਹਨਵੀ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਖੇਰੂੰ ਖੇਰੂੰ ਹੋ ਗਿਆ।


ਅਮਰੀਕੀ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ ਦੇ ਅਮਰੀਕੀਆਂ ਨੇ ਇਸ ਹਾਦਸੇ ਦੀ ਨਿੰਦਾ ਕਰਦੇ ਹੋਏ ਗੁੱਸਾ ਜ਼ਾਹਰ ਕੀਤਾ ਹੈ। ਉੱਧਰ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਮਾਮਲੇ ਨੂੰ ਉੱਚ ਪੱਧਰ ’ਤੇ ਚੁੱਕਿਆ। ਇਸ ਦੇ ਚਲਦਿਆਂ ਹੁਣ ਅਮਰੀਕਾ ਸਰਕਾਰ ਇਸ ਮਾਮਲੇ ’ਤੇ ਹਰਕਤ ਵਿੱਚ ਆ ਗਈ।

Next Story
ਤਾਜ਼ਾ ਖਬਰਾਂ
Share it