Begin typing your search above and press return to search.

ਉਬਰ ਲਿਆ ਰਿਹਾ ਬਿਨਾ ਡਰਾਇਵਰ ਦੀਆਂ ਟੈਕਸੀਆਂ, ਲੱਖਾਂ ਡਰਾਇਵਰ ਹੋਣਗੇ ਬੇਰੋਜ਼ਗਾਰ

ਰਤਾ ਸੋਚੋ – ਤੁਸੀਂ ਉਬਰ ਐਪ ਖੋਲ੍ਹਦੇ ਹੋ, ਕੈਬ ਬੁੱਕ ਕਰਦੇ ਹੋ ਅਤੇ ਥੋੜ੍ਹੀ ਦੇਰ ਵਿੱਚ ਇੱਕ ਬਿਨਾਂ ਡਰਾਈਵਰ ਵਾਲੀ ਆਟੋਨੋਮਸ ਇਲੈਕਟ੍ਰਿਕ ਕਾਰ ਭਾਵ ਰੋਬੋਟੈਕਸੀ ਤੁਹਾਡੇ ਘਰ ਦੇ ਦਰਾਂ ਸਾਹਮਣੇ ਆ ਖਲੋਂਦੀ ਹੈ। ਇਹ ਹੁਣ ਕਲਪਨਾ ਨਹੀਂ ਰਹੀ – ਇਹ ਕਲਪਨਾ ਹੁਣ ਹਕੀਕਤ ਬਣਨ ਜਾ ਰਹੀ ਹੈ

ਉਬਰ ਲਿਆ ਰਿਹਾ ਬਿਨਾ ਡਰਾਇਵਰ ਦੀਆਂ ਟੈਕਸੀਆਂ, ਲੱਖਾਂ ਡਰਾਇਵਰ ਹੋਣਗੇ ਬੇਰੋਜ਼ਗਾਰ
X

Mehtab-Ud-DinBy : Mehtab-Ud-Din

  |  20 March 2026 4:00 PM IST

  • whatsapp
  • Telegram

ਤੇਜ਼ੀ ਨਾਲ਼ ਆ ਰਿਹਾ ਰੋਬੋਟੈਕਸੀਆਂ ਦਾ ਜ਼ਮਾਨਾ

ਵਾਸ਼ਿੰਗਟਨ ਡੀਸੀ: ਰਤਾ ਸੋਚੋ – ਤੁਸੀਂ ਉਬਰ ਐਪ ਖੋਲ੍ਹਦੇ ਹੋ, ਕੈਬ ਬੁੱਕ ਕਰਦੇ ਹੋ ਅਤੇ ਥੋੜ੍ਹੀ ਦੇਰ ਵਿੱਚ ਇੱਕ ਬਿਨਾਂ ਡਰਾਈਵਰ ਵਾਲੀ ਆਟੋਨੋਮਸ ਇਲੈਕਟ੍ਰਿਕ ਕਾਰ ਭਾਵ ਰੋਬੋਟੈਕਸੀ ਤੁਹਾਡੇ ਘਰ ਦੇ ਦਰਾਂ ਸਾਹਮਣੇ ਆ ਖਲੋਂਦੀ ਹੈ। ਇਹ ਹੁਣ ਕਲਪਨਾ ਨਹੀਂ ਰਹੀ – ਇਹ ਕਲਪਨਾ ਹੁਣ ਹਕੀਕਤ ਬਣਨ ਜਾ ਰਹੀ ਹੈ। ਅਮਰੀਕਾ ਵਿੱਚ ਉਬਰ ਨੇ ਇਸ ਲਈ ਵੱਡੀ ਖੇਡ ਸ਼ੁਰੂ ਕਰ ਦਿੱਤੀ ਹੈ। ਪਰ ਇਸ ਦੇ ਨਾਲ਼ ਹੀ ਹਜ਼ਾਰਾਂ ਨਹੀਂ, ਸਗੋਂ ਲੱਖਾਂ ਡਰਾਇਵਰ ਬੇਰੋਜ਼ਗਾਰ ਵੀ ਹੋ ਜਾਣਗੇ।

ਉਬਰ ਟੈਕਨਾਲੋਜੀਜ਼ ਅਤੇ ਅਮਰੀਕੀ ਇਲੈਕਟ੍ਰਿਕ ਵਾਹਨ ਨਿਰਮਾਤਾ ਰੀਵੀਅਨ ਨੇ ਇੱਕ ਵੱਡੇ ਸਮਝੌਤੇ ਦਾ ਐਲਾਨ ਕੀਤਾ ਹੈ। ਉਬਰ ਰੀਵੀਅਨ ਵਿੱਚ 1.25 ਅਰਬ ਅਮਰੀਕੀ ਡਾਲਰ ਤੱਕ ਨਿਵੇਸ਼ ਕਰੇਗੀ। ਇਹ ਰਕਮ 10 ਹਜ਼ਾਰ 500 ਕਰੋੜ ਭਾਰਤੀ ਰੁਪਏ ਬਣਦੀ ਹੈ। ਰੈਗੂਲੇਟਰੀ ਪ੍ਰਵਾਨਗੀ ਤੋਂ ਬਾਅਦ ਸ਼ੁਰੂਆਤੀ 30 ਕਰੋੜ ਡਾਲਰ ਤੁਰੰਤ ਦਿੱਤਾ ਜਾਵੇਗਾ, ਬਾਕੀ ਰਕਮ 2031 ਤੱਕ ਆਟੋਨੋਮਸ ਮਾਈਲਸਟੋਨਾਂ ਉੱਤੇ ਨਿਰਭਰ ਕਰੇਗੀ।

ਇਸ ਡੀਲ ਤਹਿਤ ਉਬਰ ਜਾਂ ਉਸ ਦੇ ਫਲੀਟ ਪਾਰਟਨਰ ਪੂਰੀ ਤਰ੍ਹਾਂ ਆਟੋਨੋਮਸ 50,000 ਰੋਬੋਟੈਕਸੀਆਂ ਖਰੀਦਣਗੇ। ਪਹਿਲੇ ਗੇੜ ਵਿੱਚ 10,000 ਰੋਬੋਟੈਕਸੀਆਂ 2028 ਤੱਕ ਸੈਨ ਫ੍ਰਾਂਸਿਸਕੋ ਅਤੇ ਮਿਆਮੀ ਵਿੱਚ ਲਾਂਚ ਹੋਣਗੀਆਂ।

2030 ਤੋਂ 40,000 ਵਾਹਨਾਂ ਦਾ ਕਾਫ਼ਲਾ ਜੁੜ ਜਾਵੇਗਾ। 2031 ਤੱਕ ਅਮਰੀਕਾ, ਕੈਨੇਡਾ ਤੇ ਯੂਰੋਪ ਦੇ 25 ਸ਼ਹਿਰਾਂ ਵਿੱਚ ਇਹ ਟੈਕਸੀਆਂ ਫੈਲ ਜਾਣਗੀਆਂ। ਇਹ ਸਾਰੀਆਂ ਰੋਬੋਟੈਕਸੀਆਂ ਉਬਰ ਐਪ ਰਾਹੀਂ ਹੀ ਉਪਲਬਧ ਹੋਣਗੀਆਂ।

ਇਸ ਨਾਲ ਉਬਰ ਆਪਣੀ ਗਲੋਬਲ ਰੋਬੋਟੈਕਸੀ ਰਣਨੀਤੀ ਨੂੰ ਤੇਜ਼ ਕਰ ਰਿਹਾ ਹੈ ਅਤੇ ਰੀਵੀਅਨ ਨੂੰ ਵੀ ਆਪਣੀ ਆਰ2 ਮਾਡਲ ਦੀ ਆਟੋਨੋਮਸ ਤਕਨਾਲੋਜੀ ਵਿਕਸਤ ਕਰਨ ਵਿੱਚ ਮਦਦ ਮਿਲੇਗੀ। ਉਬਰ ਸੀਈਓ ਡਾਰਾ ਖੋਸਰੋਸ਼ਾਹੀ ਨੇ ਪਹਿਲਾਂ ਹੀ ਕਿਹਾ ਸੀ ਕਿ ਅਗਲੇ 10-15 ਸਾਲਾਂ ਵਿੱਚ ਆਟੋਨੋਮਸ ਵਾਹਨ ਡਰਾਈਵਰਾਂ ਨੂੰ ਬਦਲ ਸਕਦੇ ਹਨ।

ਭਾਰਤ ਉਬਰ ਲਈ ਇੱਕ ਵੱਡਾ ਮਾਰਕੀਟ ਹੈ। ਇੱਥੇ ਉਬਰ ਆਪਣੀ ਫਲੀਟ ਖੁਦ ਨਹੀਂ ਰੱਖਦਾ – ਇਹ ਡਰਾਈਵਰ ਪਾਰਟਨਰਾਂ ਉੱਤੇ ਨਿਰਭਰ ਹੈ ਜਿਨ੍ਹਾਂ ਦੀਆਂ ਆਪਣੀਆਂ ਗੱਡੀਆਂ ਹਨ। ਤਾਜ਼ਾ ਅੰਕੜਿਆਂ ਅਨੁਸਾਰ (2025-2026) ਇਸ ਦੇ 14 ਤੋਂ 15 ਲੱਖ ਐਕਟਿਵ ਡਰਾਈਵਰ/ਪਾਰਟਨਰ ਹਨ। ਇਸ ਵਿੱਚੋਂ ਬਹੁਤੇ ਪੰਜਾਬ, ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਹਨ। ਇੰਨੇ ਹੀ ਇਸ ਦੇ ਵਾਹਨ ਵੀ ਰੋਜ਼ਾਨਾ ਚੱਲਦੇ ਹਨ। ਇੰਝ 15 ਲੱਖ ਲੋਕਾਂ ਨੂੰ ਭਾਰਤ ਵਿੱਚ ਰੋਜ਼ਗਾਰ ਮਿਲ਼ ਰਿਹਾ ਹੈ।

ਪਿਛਲੇ ਸਾਲਾਂ ਵਿੱਚ ਭਾਰਤ ਵਿੱਚ ਉਬਰ ਦੇ ਡਰਾਈਵਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਤੋਂ ਇਲਾਵਾ ਟਰਾਂਸਪੋਰਟ, ਫਿਊਲ, ਮਰੰਮਤ ਅਤੇ ਹੋਰ ਸੇਵਾਵਾਂ ਨਾਲ ਜੁੜੇ ਲੱਖਾਂ ਲੋਕਾਂ ਨੂੰ ਅਸਿੱਧਾ ਲਾਭ ਹੁੰਦਾ ਹੈ।

ਉਬਰ ਭਾਰਤ ਵਿੱਚ ਇਲੈਕਟ੍ਰੌਨਿਕ ਵਾਹਨ ਅਪਣਾਉਣ ਵਿੱਚ ਵੀ ਅੱਗੇ ਹੈ – 2025 ਵਿੱਚ 36 ਕਰੋੜ 50 ਲੱਖ ਕਿਲੋਮੀਟਰ ਇਲੈਕਟ੍ਰਿਕ ਵਾਹਨਾਂ ਵਿੱਚ ਯਾਤਰਾ ਹੋਈ।

ਉਬਰ ਦਾ ਰੀਵੀਅਨ ਨਾਲ ਤਾਜ਼ਾ ਸੌਦਾ ਰੋਬੋਟੈਕਸੀ ਯੁੱਗ ਦੀ ਸ਼ੁਰੂਆਤ ਹੈ – 2031 ਤੱਕ 50,000 ਵਾਹਨਾਂ ਨਾਲ ਉਬਰ ਆਪਣੀ ਗਲੋਬਲ ਲੀਡਰਸ਼ਿਪ ਮਜ਼ਬੂਤ ਕਰ ਰਿਹਾ ਹੈ। ਭਾਰਤ ਵਿੱਚ ਹਾਲੇ ਇਸ ਦਾ ਸਿੱਧਾ ਪ੍ਰਭਾਵ ਨਹੀਂ, ਪਰ 15 ਮਿਲੀਅਨ ਡਰਾਈਵਰਾਂ ਲਈ ਇਹ ਚੇਤਾਵਨੀ ਹੈ। ਸਰਕਾਰ, ਉਬਰ ਅਤੇ ਡਰਾਈਵਰ ਯੂਨੀਅਨਾਂ ਨੂੰ ਮਿਲ ਕੇ ਸਿਖਲਾਈ, ਨਵੀਆਂ ਨੌਕਰੀਆਂ ਅਤੇ ਰੀ–ਸਕਿਲਿੰਗ ਪ੍ਰੋਗਰਾਮ ਚਲਾਉਣੇ ਪੈਣਗੇ ਤਾਂ ਜੋ ਇਸ ਤਕਨੀਕੀ ਇਨਕਲਾਬ ਵਿੱਚ ਕੋਈ ਵੀ ਪਿੱਛੇ ਨਾ ਰਹੇ।

Next Story
ਤਾਜ਼ਾ ਖਬਰਾਂ
Share it