America Ban IDF: ਅਮਰੀਕਾ ਨੇ ਇਜ਼ਰਾਇਲੀ ਫੌਜੀਆਂ 'ਤੇ ਲਾਈ ਪਾਬੰਦੀ, ਭੜਕੇ ਬੇਂਜਾਮਿਨ ਨੇਤਨਯਾਹੂ
ਅਮਰੀਕਾ (21 ਅਪ੍ਰੈਲ), ਰਜਨੀਸ਼ ਕੌਰ : America Ban Idf: ਅਮਰੀਕਾ ਨੇ ਇਜ਼ਰਾਈਲ ਡਿਫੈਂਸ ਫੋਰਸ (IDF) ਦੀ ਨੇਜ਼ਾਹ ਯਹੂਦਾ ਬਟਾਲੀਅਨ 'ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ 'ਚ ਇਹ ਖਬਰ ਆਉਂਦੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭੜਕ ਗਏ। ਉਨ੍ਹਾਂ ਅਮਰੀਕਾ ਦੇ ਇਸ ਫੈਸਲੇ ਦੀ ਨਿੰਦਾ ਕੀਤੀ। ਨੇਤਨਯਾਹੂ ਨੇ ਕਿਹਾ, ਅਮਰੀਕਾ ਦਾ ਇਹ ਫੈਸਲਾ ਬੇਤੁਕਾ ਹੈ, ਅਜਿਹਾ […]

America imposed ban on Israeli soldiers
ਅਮਰੀਕਾ (21 ਅਪ੍ਰੈਲ), ਰਜਨੀਸ਼ ਕੌਰ : America Ban Idf: ਅਮਰੀਕਾ ਨੇ ਇਜ਼ਰਾਈਲ ਡਿਫੈਂਸ ਫੋਰਸ (IDF) ਦੀ ਨੇਜ਼ਾਹ ਯਹੂਦਾ ਬਟਾਲੀਅਨ 'ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ 'ਚ ਇਹ ਖਬਰ ਆਉਂਦੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭੜਕ ਗਏ। ਉਨ੍ਹਾਂ ਅਮਰੀਕਾ ਦੇ ਇਸ ਫੈਸਲੇ ਦੀ ਨਿੰਦਾ ਕੀਤੀ। ਨੇਤਨਯਾਹੂ ਨੇ ਕਿਹਾ, ਅਮਰੀਕਾ ਦਾ ਇਹ ਫੈਸਲਾ ਬੇਤੁਕਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਜਿਸ ਸਰਕਾਰ ਦੀ ਮੈਂ ਅਗਵਾਈ ਕਰ ਰਿਹਾ ਹਾਂ, ਉਹ ਹਰ ਸੰਭਵ ਤਰੀਕੇ ਨਾਲ ਇਨ੍ਹਾਂ ਕਦਮਾਂ ਵਿਰੁੱਧ ਕਾਰਵਾਈ ਕਰੇਗੀ।
ਦੱਸਣਯੋਗ ਹੈ ਕਿ ਇਹ ਪਾਬੰਦੀ ਪੱਛਮੀ ਕੰਢੇ 'ਚ ਫਲਸਤੀਨੀਆਂ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਲਾਈ ਗਈ ਹੈ। ਖਬਰ ਇਹ ਵੀ ਹੈ ਕਿ ਬਿਡੇਨ ਪ੍ਰਸ਼ਾਸਨ ਇਸ ਬਟਾਲੀਅਨ ਨੂੰ ਬਲੈਕਲਿਸਟ ਕਰਨ ਦਾ ਫੈਸਲਾ ਵੀ ਲੈ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਨੇਜ਼ਾ ਯਹੂਦਾ ਦੇ ਸਿਪਾਹੀ ਅਮਰੀਕੀ ਸੈਨਿਕਾਂ ਨਾਲ ਸਿਖਲਾਈ ਨਹੀਂ ਦੇ ਸਕਣਗੇ। ਅਮਰੀਕੀ ਫੰਡਿੰਗ ਵੀ ਬੰਦ ਹੋ ਜਾਵੇਗੀ। ਅਮਰੀਕੀ ਹਥਿਆਰਾਂ 'ਤੇ ਵੀ ਪਾਬੰਦੀ ਹੋਵੇਗੀ।
ਇਹ ਵੀ ਪੜ੍ਹੋ
ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।
ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।