Begin typing your search above and press return to search.

ਅਮਰੀਕਾ ਨੇ 3 ਭਾਰਤੀ ਸਮੇਤ 12 ਕੰਪਨੀਆਂ ’ਤੇ ਲਗਾਈ ਪਾਬੰਦੀ

ਵਾਸ਼ਿੰਗਟਨ, 26 ਅਪ੍ਰੈਲ, ਨਿਰਮਲ : ਅਮਰੀਕਾ ਨੇ ਇੱਕ ਦਰਜਨ ਤੋਂ ਜ਼ਿਆਦਾ ਕੰਪਨੀਆਂ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਟਰੇਜ਼ਰੀ ਵਿਭਾਗ ਨੇ ਬਿਆਨ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਅਮਰੀਕਾ ਨੇ ਈਰਾਨੀ ਫੌਜ ਵਲੋਂ ਨਾਜਾਇਜ਼ ਵਪਾਰ ਅਤੇ ਮਨੁੱਖ ਰਹਿਤ ਹਵਾਈ ਵਾਹਨ ਟਰਾਂਸਫਰ ਦੀ ਸਹੂਲਤ ਦੇ ਲਈ ਭਾਰਤ ਦੀ ਤਿੰਨ ਕੰਪਨੀਆਂ […]

ਅਮਰੀਕਾ ਨੇ 3 ਭਾਰਤੀ ਸਮੇਤ 12 ਕੰਪਨੀਆਂ ’ਤੇ ਲਗਾਈ ਪਾਬੰਦੀ

Editor EditorBy : Editor Editor

  |  26 April 2024 12:32 AM GMT

  • whatsapp
  • Telegram


ਵਾਸ਼ਿੰਗਟਨ, 26 ਅਪ੍ਰੈਲ, ਨਿਰਮਲ : ਅਮਰੀਕਾ ਨੇ ਇੱਕ ਦਰਜਨ ਤੋਂ ਜ਼ਿਆਦਾ ਕੰਪਨੀਆਂ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਟਰੇਜ਼ਰੀ ਵਿਭਾਗ ਨੇ ਬਿਆਨ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।

ਵਿਭਾਗ ਨੇ ਕਿਹਾ ਕਿ ਅਮਰੀਕਾ ਨੇ ਈਰਾਨੀ ਫੌਜ ਵਲੋਂ ਨਾਜਾਇਜ਼ ਵਪਾਰ ਅਤੇ ਮਨੁੱਖ ਰਹਿਤ ਹਵਾਈ ਵਾਹਨ ਟਰਾਂਸਫਰ ਦੀ ਸਹੂਲਤ ਦੇ ਲਈ ਭਾਰਤ ਦੀ ਤਿੰਨ ਕੰਪਨੀਆਂ ਸਮੇਤ ਇੱਕ ਦਰਜਨ ਤੋਂ ਜ਼ਿਆਦਾ ਕੰਪਨੀਆਂ ’ਤੇ ਬੈਨ ਲਗਾਇਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਬੈਨ ਕੀਤੀ ਗਈ ਕੰਪਨੀਆਂ, ਵਿਅਕਤੀਆਂ ਅਤੇ ਜਹਾਜ਼ਾਂ ਦੀ ਯੂਕਰੇਨ-ਰੂਸ ਯੁੱਧ ਦੌਰਾਨ ਈਰਾਨੀ ਮਨੁੱਖ ਰਹਿਤ ਯਾਨਾਂ ਦੀ ਗੁਪਤ ਵਿਕਰੀ ਵਿਚ ਭੂਮਿਕਾ ਹੈ।

ਇਹ ਵੀ ਪੜ੍ਹੋ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧੂਰੀ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਜਿੱਥੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੂਰੀ ਵਾਸੀਆਂ ਦਾ ਪੂਰਾ ਸੂਬਾ ਰਿਣੀ ਹੈ ਜਿਨ੍ਹਾਂ ਬਦੌਲਤ ਅੱਜ ਸੂਬੇ ਨੂੰ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਵਿਕਾਸ ਦਾ ਮਸੀਹਾ ਮੁੱਖ ਮੰਤਰੀ ਮਿਲਿਆ ਜਿਨ੍ਹਾਂ ਦੀ ਗਤੀਸ਼ੀਲ ਤੇ ਅਗਾਂਹਵਧੂ ਅਗਵਾਈ ਵਿੱਚ ਅੱਜ ਪੰਜਾਬ ਮੁੜ ਰੰਗਲਾ ਪੰਜਾਬ ਬਣ ਰਿਹਾ ਹੈ। ਸਮੁੱਚੇ ਸੂਬੇ ਦੇ ਲੋਕ ਅਤੇ ਆਮ ਆਦਮੀ ਪਾਰਟੀ ਧੂਰੀ ਵਾਸੀਆਂ ਨੂੰ ਸਿਜਦਾ ਕਰਦੀ ਹੈ।

ਇਸੇ ਦੌਰਾਨ ਤਾਰਾ ਹਵੇਲੀ ਵਿਖੇ ਸ਼ਹਿਰ ਦੇ ਵਪਾਰੀ ਭਾਈਚਾਰੇ ਨਾਲ ਜਨਤਕ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੇ ਹਿੱਤਾਂ ਲਈ ਵਚਨਬੱਧ ਹੈ। ਵਪਾਰ ਲਈ ਸੁਖਾਵਾਂ ਮਾਹੌਲ ਸਿਰਜ ਰਹੀ ਹੈ। ਸਰਕਾਰ-ਸਨਅਤਕਾਰ ਮਿਲਣੀਆਂ ਨੇ ਹੋਰ ਵੀ ਸਾਰਥਿਕ ਮਾਹੌਲ ਸਿਰਜਿਆ।

ਧੂਰੀ ਦੇ ਵਾਰਡ ਨੰਬਰ 2, 3 ਤੇ 16 ਵਿੱਚ ਸਮਾਗਮਾਂ ਦੌਰਾਨ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਦੋ ਸਾਲ ਦੀਆਂ ਲਾਮਿਸਾਲ ਪ੍ਰਾਪਤੀਆਂ ਸਦਕਾ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸੇ ਉਤਸ਼ਾਹ ਸਦਕਾ ਵਰਕਰਾਂ ਦੀ ਮੀਟਿੰਗ ਭਰਵੇਂ ਇਕੱਠ ਸਦਕਾ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਲੋਕਾਂ ਸਰਕਾਰ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਨ ਜਿਸ ਦਾ ਸਿੱਟਾ ਚੋਣ ਮੀਟਿੰਗਾਂ ਵਿੱਚ ਹੋ ਰਹੇ ਭਰਵੇਂ ਇਕੱਠ ਹਨ।

ਮੀਤ ਹੇਅਰ ਨੇ ਧੂਰੀ ਦੀ ਦਾਣਾ ਮੰਡੀ ਦਾ ਵੀ ਦੌਰਾ ਕਰ ਕੇ ਕਣਕ ਦੇ ਖਰੀਦ ਪ੍ਰਬੰਧਾਂ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਲਈ ਨਿਰੰਤਰ ਨਿਰਵਿਘਨ ਮੁਫਤ ਬਿਜਲੀ ਤੋਂ ਲੈ ਕੈ ਮੰਡੀਆਂ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧ ਤੱਕ ਕਿਸਾਨਾਂ ਨਾਲ ਖੜ੍ਹੀ ਹੈ। ਮੰਡੀਆਂ ਵਿੱਚ ਕਿਸਾਨ ਵੀਰ ਸਰਕਾਰ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ।

Next Story
ਤਾਜ਼ਾ ਖਬਰਾਂ
Share it