Begin typing your search above and press return to search.

America Firing : ਗੋਲੀਬਾਰੀ ’ਚ ਪੁਲਿਸ ਅਫ਼ਸਰਾਂ ਤੇ ਸ਼ੱਕੀ ਸਮੇਤ ਤਿੰਨ ਦੀ ਮੌਤ

ਨਿਰਮਲ ਨਿਊਯਾਰਕ ,16 ਅਪ੍ਰੈਲ (ਰਾਜ ਗੋਗਨਾ)- ਐਤਵਾਰ ਨੂੰ ਨਿਊਯਾਰਕ ਵਿੱਚ ਇੱਕ ਚੋਰੀ ਹੋਈ ਕਾਰ ਨੂੰ ਲੱਭਣ ਲਈ ਪੁਲਿਸ ਟੀਮ ਦੇ ਦੋ ਅਫਸਰਾਂ ਦੀ ਮੌਤ ਹੋ ਗਈ।ਜਦੋਂ ਪੁਲਿਸ ਨੇ ਕਾਰ ਚੋਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਭੱਜ ਗਿਆ, ਜਦੋਂ ਪੁਲਿਸ ਨੇ ਉਸ ਦੀ ਲਾਇਸੈਂਸ ਨੰਬਰ ਪਲੇਟ ਦੇ ਅਧਾਰ ’ਤੇ ਕਾਰ ਦੇ ਕੋਲ ਪਹੁੰਚੀ ਤਾਂ […]

America Firing : ਗੋਲੀਬਾਰੀ ’ਚ ਪੁਲਿਸ ਅਫ਼ਸਰਾਂ ਤੇ ਸ਼ੱਕੀ ਸਮੇਤ ਤਿੰਨ ਦੀ ਮੌਤ

Editor EditorBy : Editor Editor

  |  16 April 2024 12:17 AM GMT

  • whatsapp
  • Telegram

ਨਿਰਮਲ

ਨਿਊਯਾਰਕ ,16 ਅਪ੍ਰੈਲ (ਰਾਜ ਗੋਗਨਾ)- ਐਤਵਾਰ ਨੂੰ ਨਿਊਯਾਰਕ ਵਿੱਚ ਇੱਕ ਚੋਰੀ ਹੋਈ ਕਾਰ ਨੂੰ ਲੱਭਣ ਲਈ ਪੁਲਿਸ ਟੀਮ ਦੇ ਦੋ ਅਫਸਰਾਂ ਦੀ ਮੌਤ ਹੋ ਗਈ।ਜਦੋਂ ਪੁਲਿਸ ਨੇ ਕਾਰ ਚੋਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਭੱਜ ਗਿਆ, ਜਦੋਂ ਪੁਲਿਸ ਨੇ ਉਸ ਦੀ ਲਾਇਸੈਂਸ ਨੰਬਰ ਪਲੇਟ ਦੇ ਅਧਾਰ ’ਤੇ ਕਾਰ ਦੇ ਕੋਲ ਪਹੁੰਚੀ ਤਾਂ ਉਥੇ ਗੋਲੀਬਾਰੀ ਹੋਈ,ਅਤੇ ਕਾਰ ਚੋਰ ਹਮਲਾਵਰ ਵੀ ਮਾਰਿਆ ਗਿਆ।ਬੀਤੇਂ ਦਿਨ ਐਤਵਾਰ ਸ਼ਾਮ ਨੂੰ ਅੱਪਸਟੇਟ ਨਿਊਯਾਰਕ ਦੇ ਇਲਾਕੇਂ ਵਿੱਚ ਗੋਲੀਬਾਰੀ ਦੀ ਘਟਨਾ, ਇਸ ਘਟਨਾ ’ਚ ਦੋ ਪੁਲਸ ਅਫਸਰਾਂ ਦੀ ਮੌਤ ਹੋ ਗਈ ਹੈ।ਇਹ ਘਟਨਾ ਨਿਊਯਾਰਕ ਰਾਜ ਦੇ ਸਾਈਰਾਕਿਊਜ਼ ਦੇ ਵਿੱਚ ਵਾਪਰੀ।ਇਸ ਘਟਨਾ ਵਿੱਚ ਦੋ ਪੁਲਿਸ ਅਫਸਰਾਂ ਦੀ ਮੌਤ ਹੋ ਗਈ ਜਦੋਂ ਇੱਕ ਵਿਅਕਤੀ ਵੱਲੋਂ ਇੱਕ ਚੋਰੀ ਕੀਤੀ ਕਾਰ ਦੀ ਜਾਂਚ ਕਰਨ ਦੌਰਾਨ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਹਮਲਾਵਰ ਨੂੰ ਵੀ ਗੋਲੀ ਮਾਰ ਦਿੱਤੀ ਗਈ।ਉਸ ਦੀ ਵੀ ਮੋਤ ਹੋ ਗਈ।

ਸਾਈਰਾਕਿਊਜ਼ ਦੇ ਪੁਲਿਸ ਮੁਖੀ ਜੋਸਫ਼ ਐਲ. ਨੇ ਸੋਮਵਾਰ ਸਵੇਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੇ ਕਿਹਾ ਕਿ ਪੁਲਸ ’ਤੇ ਬੇਰਹਿਮੀ ਨਾਲ ਹਮਲੇ ਦੇ ਪਿੱਛੇ ਦਾ ਮਕਸਦ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗੋਲੀਬਾਰੀ ਵਿੱਚ ਸਾਈਰਾਕਿਊਜ਼ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਤੋਂ ਇਲਾਵਾ, ਨਿਊਯਾਰਕ ਰਾਜ ਦੀ ਓਨੋਂਡਾਗਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਇੱਕ ਡਿਪਟੀ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਪਰ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੀਤੇਂ ਦਿਨ ਐਤਵਾਰ ਰਾਤ ਦੇ 8:00 ਵਜੇ ਵਾਪਰੀ ਇਸ ਘਟਨਾ ਵਿੱਚ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ।ਪੁਲਿਸ ਦੇ ਅਨੁਸਾਰ, ਸੀਰਾਕਿਊਜ਼ ਪੁਲਿਸ ਅਧਿਕਾਰੀਆਂ ਨੇ ਐਤਵਾਰ ਸ਼ਾਮ 7:00 ਵਜੇ ਦੇ ਕਰੀਬ ਇੱਕ ਸ਼ੱਕੀ ਕਾਰ ਨੂੰ ਰੋਕਿਆ ਸੀ। ਪਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕਾਰ ਦੀ ਲਾਇਸੈਂਸ ਪਲੇਟ ਦੇ ਅਧਾਰ ’ਤੇ, ਇਸ ਨੂੰ ਲਿਵਰਪੂਲ ਦੇ ਸਿਲੀਨਾ ਵਿਲੇਜ ਤੱਕ ਟਰੈਕ ਕੀਤਾ ਗਿਆ ਅਤੇ ਰਾਤ 8:00 ਵਜੇ ਦੇ ਕਰੀਬ ਪੁਲਿਸ ਦੀ ਟੀਮ ਉਥੇ ਪਹੁੰਚੀ। ਸਾਈਰਾਕਿਊਜ਼ ਅਫਸਰਾਂ ਨੇ ਇਹ ਸੂਚਨਾ ਮਿਲਣ ਤੋਂ ਬਾਅਦ ਕਿ ਡਰਾਈਵਰ ਕੋਲ ਹਥਿਆਰ ਹੋ ਸਕਦਾ ਹੈ।

ਪੁਲਿਸ ਦੀ ਇੱਕ ਟੀਮ ਨੇ ਕਾਰ ਦੇ ਕੋਲ ਪਹੁੰਚ ਕੇ ਤਲਾਸ਼ੀ ਲਈ ਤਾਂ ਕਾਰ ਦੇ ਅੰਦਰੋਂ ਹਥਿਆਰ ਵੀ ਮਿਲੇ, ਪਰ ਉਸੇ ਸਮੇਂ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਅਚਾਨਕ ਗੋਲੀਬਾਰੀ ਤੋਂ ਸੁਚੇਤ ਹੋਏ, ਹੋਰ ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਕਾਰ ਚੋਰ ਹਮਲਾਵਰ ਵੀ ਮਾਰਿਆ ਗਿਆ।ਇਸ ਘਟਨਾ ਵਿੱਚ ਮਰਨ ਵਾਲੇ ਪੁਲਿਸ ਅਫ਼ਸਰਾਂ ਵਿੱਚੋਂ ਇੱਕ ਨੇ ਸਿਰਫ਼ ਤਿੰਨ ਸਾਲ ਹੀ ਪੁਲਿਸ ਸੇਵਾ ਵਿੱਚ ਜੁਆਇਨ ਕੀਤਾ ਸੀ। ਸਾਈਰਾਕਿਊਜ਼ ਦੇ ਮੇਅਰ ਬੇਨ ਵਾਲਸ਼ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕੀਤਾ, ਇਸ ਨੂੰ ਸ਼ਹਿਰ ਦੀ ਹੁਣ ਤੱਕ ਦੀ ਸਭ ਤੋਂ ਮੰਦਭਾਗੀ ਘਟਨਾ ਵੀ ਦੱਸਿਆ, ਅਤੇ ਐਤਵਾਰ ਨੂੰ ਸੈਰਾਕਿਊਜ਼ ਲਈ ਇਹ ਇੱਕ ਕਾਲਾ ਦਿਨ ਵੀ ਕਿਹਾ।

ਅਮਰੀਕਾ ਵਿੱਚ ਹਰ ਵਾਰ ਅਜਿਹੀਆ ਘਟਨਾਵਾਂ ਵਾਪਰਦੀਆ ਹਨ। ਤਾਂ ਬੰਦੂਕ ਸੱਭਿਆਚਾਰ ’ਤੇ ਸਵਾਲ ਉਠਾਏ ਜਾਂਦੇ ਹਨ ਪਰ ਅਜੇ ਤੱਕ ਕੋਈ ਵੀ ਸਰਕਾਰ ਇਸ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕ ਸਕੀ। ਬੰਦੂਕ ਦੇ ਅਪਰਾਧਾਂ ਵਿੱਚ ਹਰ ਸਾਲ ਕਿੰਨੇ ਲੋਕ ਮਰਦੇ ਹਨ।ਅੰਕੜਿਆਂ ਦੇਅਨੁਸਾਰ ਸਾਲ 2021 ਵਿੱਚ ਅਮਰੀਕਾ ਵਿੱਚ 81 ਫੀਸਦੀ ਕਤਲ ਬੰਦੂਕ ਅਪਰਾਧ ਨਾਲ ਸਬੰਧਤ ਸਨ ਅਤੇ ਇਹ ਗਿਣਤੀ 26,031 ਸੀ। ਹਾਲਾਂਕਿ 2023 ’ਚ ਇਹ ਅੰਕੜਾ 40 ਹਜ਼ਾਰ ਨੂੰ ਪਾਰ ਕਰ ਗਿਆ ਸੀ। ਇੱਕ ਰਿਪੋਰਟ ਅਨੁਸਾਰ 01 ਜਨਵਰੀ 2023 ਤੋਂ 07 ਦਸੰਬਰ 2023 ਤੱਕ ਅਮਰੀਕਾ ਵਿੱਚ ਬੰਦੂਕ ਦੀ ਹਿੰਸਾ ਵਿੱਚ 40,000 ਲੋਕਾਂ ਦੀ ਜਾਨ ਚਲੀ ਗਈ, ਜਿਸ ਦਾ ਮਤਲਬ ਹੈ ਕਿ ਸਾਲ 2023 ਵਿੱਚ ਅਮਰੀਕਾ ਵਿੱਚ ਹਰ ਰੋਜ਼ 118 ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ।

Next Story
ਤਾਜ਼ਾ ਖਬਰਾਂ
Share it