ਅਮਰੀਕਾ : ਬਜ਼ੁਰਗ ਵਲੋਂ ਮਾਂ-ਪੁੱਤ ’ਤੇ ਚਾਕੂ ਨਾਲ ਹਮਲਾ, ਬੱਚੇ ਦੀ ਮੌਤ
ਸ਼ਿਕਾਗੋ, 16 ਅਕਤੂਬਰ, ਨਿਰਮਲ : ਅਮਰੀਕਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕਾ ਦੇ ਸ਼ਿਕਾਗੋ ’ਚ ਇਕ ਵਿਅਕਤੀ ਨੇ 6 ਸਾਲ ਦੇ ਬੱਚੇ ਦਾ ਚਾਕੂ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਨੇ ਬੱਚੇ ਦੀ ਮਾਂ ’ਤੇ ਵੀ ਹਮਲਾ ਕੀਤਾ ਪਰ ਉਹ ਇਸ ਹਮਲੇ ’ਚ ਬਚ ਗਈ। ਦੱਸਿਆ ਜਾ […]
By : Hamdard Tv Admin
ਸ਼ਿਕਾਗੋ, 16 ਅਕਤੂਬਰ, ਨਿਰਮਲ : ਅਮਰੀਕਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕਾ ਦੇ ਸ਼ਿਕਾਗੋ ’ਚ ਇਕ ਵਿਅਕਤੀ ਨੇ 6 ਸਾਲ ਦੇ ਬੱਚੇ ਦਾ ਚਾਕੂ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਨੇ ਬੱਚੇ ਦੀ ਮਾਂ ’ਤੇ ਵੀ ਹਮਲਾ ਕੀਤਾ ਪਰ ਉਹ ਇਸ ਹਮਲੇ ’ਚ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਬੇਰਹਿਮੀ ਦਾ ਸ਼ਿਕਾਰ ਹੋਇਆ ਬੱਚਾ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੀ ਅਤੇ ਫਲਸਤੀਨੀ ਅਮਰੀਕੀ ਨਾਗਰਿਕ ਸੀ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੀ ਹੱਤਿਆ ਨਫ਼ਰਤੀ ਅਪਰਾਧ ਵਜੋਂ ਕੀਤੀ ਗਈ ਸੀ ਅਤੇ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨਾਲ ਸਬੰਧਤ ਹੋ ਸਕਦਾ ਹੈ।
ਪੁਲਿਸ ਮੁਤਾਬਕ ਇਹ ਘਟਨਾ ਸ਼ਿਕਾਗੋ ਤੋਂ ਕਰੀਬ 64 ਕਿਲੋਮੀਟਰ ਦੂਰ ਪੱਛਮ ਵਿੱਚ ਇੱਕ ਰਿਹਾਇਸ਼ੀ ਇਲਾਕੇ ਵਿੱਚ ਵਾਪਰੀ। ਪੀੜਤ ਪਰਿਵਾਰ 71 ਸਾਲਾ ਜੋਸੇਫ ਜੁਬਾ ਦਾ ਕਿਰਾਏਦਾਰ ਸੀ। ਪੁਲਿਸ ਨੇ ਦੱਸਿਆ ਕਿ ਇੱਕ ਔਰਤ ਨੇ 911 ’ਤੇ ਕਾਲ ਕਰਕੇ ਰਿਪੋਰਟ ਕੀਤੀ ਕਿ ਉਸ ਦਾ ਮਕਾਨ ਮਾਲਕ ਉਸ ਨਾਲ ਝਗੜਾ ਕਰ ਰਿਹਾ ਹੈ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਔਰਤ ਅਤੇ ਬੱਚਾ ਘਰ ਦੇ ਬੈੱਡਰੂਮ ’ਚ ਜ਼ਖਮੀ ਹਾਲਤ ’ਚ ਪਏ ਸਨ। ਦੋਵਾਂ ਦੇ ਸਰੀਰ ’ਤੇ ਚਾਕੂ ਨਾਲ ਹਮਲੇ ਦੇ ਕਈ ਨਿਸ਼ਾਨ ਸਨ। ਦੋਸ਼ੀ ਮਕਾਨ ਮਾਲਕ ਜੋਸੇਫ ਜੁਬਾ ਆਪਣੇ ਘਰ ’ਚ ਜ਼ਮੀਨ ’ਤੇ ਬੈਠਾ ਮਿਲਿਆ। ਇਸ ਦੌਰਾਨ ਜੁਬਾ ਵੀ ਜ਼ਖ਼ਮੀ ਹੋ ਗਿਆ। ਪੁਲਸ ਨੇ ਤੁਰੰਤ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਬੱਚੇ ਦੀ ਮੌਤ ਹੋ ਗਈ ਅਤੇ ਔਰਤ ਦੀ ਜਾਨ ਬਚ ਗਈ। ਦੋਸ਼ੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਪੀੜਤਾਂ ਦੇ ਮੁਸਲਿਮ ਭਾਈਚਾਰੇ ਤੋਂ ਹੋਣ ਕਾਰਨ ਹੋਇਆ ਹੈ ਅਤੇ ਇਸ ਦਾ ਸਬੰਧ ਗਾਜ਼ਾ ’ਚ ਚੱਲ ਰਹੀ ਜੰਗ ਨਾਲ ਹੋ ਸਕਦਾ ਹੈ। ਪੁਲਿਸ ਨੇ ਪੀੜਤਾਂ ਦੀ ਕੌਮੀਅਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਅਮਰੀਕੀ-ਇਸਲਾਮਿਕ ਸਬੰਧਾਂ ਬਾਰੇ ਕੌਂਸਲ ਨੇ ਕਿਹਾ ਕਿ ਬੱਚਾ ਫਲਸਤੀਨੀ ਮੂਲ ਦਾ ਸੀ। ਦੱਸ ਦਈਏ ਕਿ 7 ਅਕਤੂਬਰ ਨੂੰ ਇਜ਼ਰਾਇਲ ’ਤੇ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲ ਨੇ ਹਮਾਸ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ। ਇਸ ਜੰਗ ਵਿੱਚ ਹੁਣ ਤੱਕ ਇਜ਼ਰਾਈਲ ਵਿੱਚ 1400 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਗਾਜ਼ਾ ਵਿੱਚ ਕਰੀਬ 2500 ਲੋਕ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ।