Begin typing your search above and press return to search.

ਅਮਰੀਕਾ: ਮੈਟਰੋ ਟਰੇਨ ਤੇ ਬੱਸ ਵਿਚਾਲੇ ਟੱਕਰ, 55 ਜ਼ਖ਼ਮੀ

ਲਾਸ ਏਂਜਲਸ, 1 ਮਈ, ਨਿਰਮਲ : ਅਮਰੀਕਾ ਦੇ ਲਾਸ ਏਂਜਲਸ ’ਚ ਮੰਗਲਵਾਰ ਨੂੰ ਮੈਟਰੋ ਟਰੇਨ ਅਤੇ ਬੱਸ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 55 ਲੋਕ ਜ਼ਖਮੀ ਹੋ ਗਏ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ, ਸ਼ਹਿਰ ਦੇ ਐਕਸਪੋਜ਼ੀਸ਼ਨ ਪਾਰਕ ਖੇਤਰ ਵਿੱਚ ਇੱਕ ਲਾਸ ਏਂਜਲਸ ਮੈਟਰੋ ਟਰੇਨ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਬੱਸ ਨਾਲ […]

ਅਮਰੀਕਾ: ਮੈਟਰੋ ਟਰੇਨ ਤੇ ਬੱਸ ਵਿਚਾਲੇ ਟੱਕਰ, 55 ਜ਼ਖ਼ਮੀ

Editor EditorBy : Editor Editor

  |  1 May 2024 5:08 AM GMT

  • whatsapp
  • Telegram
  • koo


ਲਾਸ ਏਂਜਲਸ, 1 ਮਈ, ਨਿਰਮਲ : ਅਮਰੀਕਾ ਦੇ ਲਾਸ ਏਂਜਲਸ ’ਚ ਮੰਗਲਵਾਰ ਨੂੰ ਮੈਟਰੋ ਟਰੇਨ ਅਤੇ ਬੱਸ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 55 ਲੋਕ ਜ਼ਖਮੀ ਹੋ ਗਏ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ, ਸ਼ਹਿਰ ਦੇ ਐਕਸਪੋਜ਼ੀਸ਼ਨ ਪਾਰਕ ਖੇਤਰ ਵਿੱਚ ਇੱਕ ਲਾਸ ਏਂਜਲਸ ਮੈਟਰੋ ਟਰੇਨ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਬੱਸ ਨਾਲ ਟਕਰਾ ਗਈ।

ਵਿਭਾਗ ਨੇ ਦੱਸਿਆ ਕਿ ਬੱਸ ’ਚ ਸਵਾਰ ਦੋ ਲੋਕਾਂ ਤੋਂ ਇਲਾਵਾ, ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ, 16 ਲੋਕਾਂ ਨੂੰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ ਅਤੇ ਘੱਟੋ-ਘੱਟ 37 ਲੋਕਾਂ ਦਾ ਘਟਨਾ ਸਥਾਨ ’ਤੇ ਇਲਾਜ ਕੀਤਾ ਗਿਆ।

ਸਥਾਨਕ ਮੀਡੀਆ ਨੇ ਦੱਸਿਆ ਕਿ ਟੱਕਰ ਦੇ ਸਮੇਂ ਟਰੇਨ ’ਚ ਕਰੀਬ 150 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਨੂੰ ਹਟਾ ਕੇ ਰੇਲ ਯਾਰਡ ’ਚ ਵਾਪਸ ਲਿਜਾਇਆ ਗਿਆ।

ਇਹ ਵੀ ਪੜ੍ਹੋ

ਸਲਮਾਨ ਖਾਨ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਨੂੰ1 ਹਥਿਆਰ ਸਪਲਾਈ ਕਰਨ ਦੇ ਮੁਲਜ਼ਮ ਅਨੁਜ ਥਾਪਨ ਨੇ ਪੁਲਸ ਹਿਰਾਸਤ ’ਚ ਖੁਦਕੁਸ਼ੀ ਕਰ ਲਈ। ਉਸ ਨੇ ਚਾਦਰ ਨਾਲ ਫਾਹਾ ਲੈ ਲਿਆ। 32 ਸਾਲਾ ਅਨੁਜ ਥਾਪਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

ਮੁੰਬਈ ਕ੍ਰਾਈਮ ਬ੍ਰਾਂਚ ਨੇ 15 ਅਪ੍ਰੈਲ ਨੂੰ ਅਨੁਜ ਥਾਪਨ (32) ਅਤੇ ਸੁਭਾਸ਼ ਚੰਦਰ (37) ਨੂੰ ਪੰਜਾਬ ਤੋਂ ਹਿਰਾਸਤ ’ਚ ਲਿਆ ਸੀ। ਦੋਵਾਂ ਨੇ ਇਸ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਸਨ। ਦੋਵੇਂ ਮੁਲਜ਼ਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ। ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਅਨੁਜ ਪਿੰਡ ਵਿੱਚ ਇੱਕ ਟਰੱਕ ਵਿੱਚ ਸਹਾਇਕ ਵਜੋਂ ਕੰਮ ਕਰਦਾ ਸੀ।

ਦੂਜਾ ਮੁਲਜ਼ਮ ਸੁਭਾਸ਼ ਕਿਸਾਨ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਕੇਸ ਦਰਜ ਹਨ। ਦੋਵੇਂ ਕਈ ਸਾਲਾਂ ਤੋਂ ਲਾਰੇਂਸ ਬਿਸ਼ਨੋਈ ਨਾਲ ਇਕੱਠੇ ਕੰਮ ਕਰ ਰਹੇ ਸਨ।

ਅਨੁਜ ਥਾਪਨ ਅਤੇ ਸੁਭਾਸ਼ ਨੇ 15 ਮਾਰਚ ਨੂੰ ਪਨਵੇਲ ਵਿੱਚ ਸਾਗਰ ਪਾਲ ਅਤੇ ਵਿੱਕੀ ਗੁਪਤਾ ਨਾਮ ਦੇ ਲੜਕਿਆਂ ਨੂੰ ਦੋ ਪਿਸਤੌਲ ਦਿੱਤੇ ਸਨ। ਇਨ੍ਹਾਂ ਪਿਸਤੌਲਾਂ ਦੀ ਮਦਦ ਨਾਲ ਵਿੱਕੀ ਅਤੇ ਸਾਗਰ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ’ਤੇ ਗੋਲੀਬਾਰੀ ਕੀਤੀ ਸੀ। ਵਿੱਕੀ ਅਤੇ ਸਾਗਰ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਅਨੁਜ ਅਤੇ ਸੁਭਾਸ਼ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ’ਚ ਮੁਲਜ਼ਮਾਂ ਖਿਲਾਫ ਮਕੋਕਾ ਦੀ ਧਾਰਾ ਲਗਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ ਅਤੇ ਲਾਰੇਂਸ ਬਿਸ਼ਨੋਈ ’ਤੇ ਵੀ ਮਕੋਕਾ ਲਗਾਇਆ ਗਿਆ ਹੈ। ਕੁੱਲ 6 ਦੋਸ਼ੀਆਂ ’ਤੇ ਮਕੋਕਾ ਲਗਾਇਆ ਗਿਆ ਹੈ। ਮਕੋਕਾ ਲਾਗੂ ਹੋਣ ਨਾਲ ਦੋਸ਼ੀ ਹੁਣ ਜਲਦੀ ਜ਼ਮਾਨਤ ਨਹੀਂ ਲੈ ਸਕਣਗੇ। ਮਕੋਕਾ ਤਹਿਤ ਘੱਟੋ-ਘੱਟ ਸਜ਼ਾ 5 ਸਾਲ ਦੀ ਕੈਦ ਹੈ।

ਐਤਵਾਰ ਸਵੇਰੇ 5 ਵਜੇ ਬਾਂਦਰਾ ’ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਗੋਲੀਬਾਰੀ ਕੀਤੀ ਗਈ। ਦੋ ਬਾਈਕ ’ਤੇ ਆਏ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ਵਿੱਚ ਸਨ। ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਫੋਨ ’ਤੇ ਗੱਲ ਕੀਤੀ। ਸ਼ਿੰਦੇ ਨੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਸਲਮਾਨ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ।

Next Story
ਤਾਜ਼ਾ ਖਬਰਾਂ
Share it