Begin typing your search above and press return to search.

ਅਕਾਲੀ ਵਿਧਾਇਕ ਸੁਖਵਿੰਦਰ ਸੁੱਖੀ ਹੋ ਸਕਦੇ ਨੇ ‘ਆਪ’ ’ਚ ਸ਼ਾਮਲ

ਮੁਲਾਕਾਤ ਜ਼ਰੂਰ ਹੋਈ ਪਰ ਅਜਿਹੀ ਕੋਈ ਗੱਲ ਨਹੀਂ : ਸੁੱਖੀ ਬੰਗਾ, 18 ਮਾਰਚ, ਨਿਰਮਲ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖਣ ਲੱਗੀ ਹੈ। ਇਸੇ ਵਿਚਾਲੇ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਆਪ ਨੇਤਾ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ […]

ਅਕਾਲੀ ਵਿਧਾਇਕ ਸੁਖਵਿੰਦਰ ਸੁੱਖੀ ਹੋ ਸਕਦੇ ਨੇ ‘ਆਪ’ ’ਚ ਸ਼ਾਮਲ
X

Editor EditorBy : Editor Editor

  |  18 March 2024 9:00 AM IST

  • whatsapp
  • Telegram


ਮੁਲਾਕਾਤ ਜ਼ਰੂਰ ਹੋਈ ਪਰ ਅਜਿਹੀ ਕੋਈ ਗੱਲ ਨਹੀਂ : ਸੁੱਖੀ

ਬੰਗਾ, 18 ਮਾਰਚ, ਨਿਰਮਲ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖਣ ਲੱਗੀ ਹੈ। ਇਸੇ ਵਿਚਾਲੇ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਆਪ ਨੇਤਾ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉਹ ਵੀ ਆਉਣ ਵਾਲੇ ਸਮੇਂ ਵਿਚ ਆਪ ਵਿਚ ਸ਼ਾਮਲ ਹੋ ਸਕਦੇ ਹਨ।ਹਾਲਾਂਕਿ ਇਸ ਮਾਮਲੇ ਵਿਚ ਮੀਡੀਆ ਨਾਲ ਗੱਲਬਾਤ ਵਿਚ ਡਾ. ਸੁਖਵਿੰਦਰ ਸੁੱਖੀ ਨੇ ਇਨ੍ਹਾਂ ਚਰਚਾਵਾਂ ’ਤੇ ਵਿਰਾਮ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਮੁਲਾਕਾਤ ਜ਼ਰੂਰ ਹੋਈ ਹੈ, ਲੇਕਿਨ ਅਜਿਹੀ ਕੋਈ ਗੱਲ ਨਹੀਂ ਹੈ। ਇੱਕ ਘੰਟਾ 15 ਮਿੰਟ ਚੱਲੀ ਮੀਟਿੰਗ ਵਿਚ ਉਨ੍ਹਾਂ ਨੇ ਅਪਣੇ ਹਲਕੇ ਦੇ ਮੁੱਦੇ ਚੁੱਕੇ ਹਨ।


ਉਨ੍ਹਾਂ ਕਿਹਾ ਕਿ ਪਾਰਟੀ ਜਵਾਇਨ ਕਰਨੀ ਹੁੰਦੀ ਤਾਂ ਸ਼ੁਰੂ ਵਿਚ ਹੀ ਕਰ ਲੈਂਦੇ, ਹੁਣ ਦੋ ਸਾਲ ਪਾਰਟੀ ਨੂੰ ਸੱਤਾ ਵਿਚ ਆਏ ਹੋ ਗਏ ਹਨ।
ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨਾਲ ਉਨ੍ਹਾਂ ਦੀ ਦੋ ਦਿਨ ਵਿਚ ਦੋ ਵਾਰ ਮੁਲਾਕਾਤ ਹੋਈ ਹੈ। ਜਦ ਸੀਐਮ ਖਟਕੜ ਕਲਾਂ ਵਿਚ ਆਏ ਸਨ । ਇਸ ਦੌਰਾਨ ਉਨ੍ਹਾਂ ਨੇ ਸਾਰੀ ਗੱਲ ਸੀਐਮ ਨੂੰ ਦੱਸੀ ਅਤੇ ਉਹ ਚਲੇ ਗਏ। ਹਾਲਾਂਕਿ ਉਹ ਅਪਣੇ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਨਹੀਂ ਰੱਖ ਸਕੇ ਸੀ। ਇਸ ਵਿਚਾਲੇ ਡੀਸੀ ਨਵਾਂ ਸ਼ਹਿਰ ਨਾਲ ਉਨ੍ਹਾਂ ਦੀ ਗੱਲ ਹੋਈ ਸੀ।


ਇਸ ਦੌਰਾਨ ਉਨ੍ਹਾਂ ਨੇ ਸਾਰੀ ਗੱਲ ਸੀਐਮ ਨੂੰ ਦੱਸੀ ਅਤੇ ਉਹ ਚਲੇ ਆਏ। ਹਾਲਾਂਕਿ ਉਹ ਅਪਣੇ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਨਹੀਂ ਰੱਖ ਸਕੇ ਸੀ। ਇਸ ਵਿਚਾਲੇ ਡੀਸੀ ਨਵਾਂ ਸ਼ਹਿਰ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਡੀਸੀ ਨੂੰ ਕੋਈ ਭੰਬਲਭੂਸਾ ਹੋ ਗਿਆ। ਅਜਿਹੇ ਵਿਚ ਡੀਸੀ ਨੇ ਸੀਐਮ ਸਟਾਫ ਨੂੰ ਕਿਹਾ ਕਿ ਹੈਲੀਪੈਡ ’ਤੇ ਸੀਐਮ ਨਾਲ ਡਾ. ਸੁੱਖੀ ਮਿਲਣਾ ਚਾਹੁੰਦੇ ਹਨ। ਇਸ ’ਤੇ ਉਨ੍ਹਾਂ ਦਾ ਜਵਾਬ ਆਇਆ ਕਿ ਇਨ੍ਹਾਂ ਅਗਲੇ ਦਿਨ 11 ਵਜੇ ਸੀਐਮ ਰਿਹਾਇਸ਼ ’ਤੇ ਭੇਜਿਆ ਜਾਵੇ।

ਡਾ. ਸੁੱਖੀ ਨੇ ਕਿਹਾ ਕਿ ਮੈਂ ਉਨ੍ਹਾਂ ਕਿਹਾ ਕਿ ਉਹ ਪੰਜ ਵਜੇ ਚਲੇ ਜਾਣਗੇ। ਜਦਕਿ ਸੀਐਮ ਹਾਊਸ ਤੋਂ ਚਾਰ ਵਜੇ ਮੁਲਾਕਾਤ ਦਾ ਸਮਾਂ ਰੱਖਿਆ ਗਿਆ। ਇਸ ਤੋਂ ਬਾਅਦ ਉਹ ਅਪਣੀ ਸਕਿਓਰਿਟੀ ਦੇ ਨਾਲ ਸਰਕਾਰੀ ਗੱਡੀ ਵਿਚ ਮਿਲਣ ਗਏ। ਉਨ੍ਹਾਂ ਨੇ ਅਪਣੇ ਹਲਕੇ ਦੇ ਮੁੱਦੇ ਚੁੱਕੇ। ਉਨ੍ਹਾਂ ਨੇ ਸੀਐਮ ਨੂੰ ਵੀ ਕਿਹਾ ਸੀ ਕਿ ਇਸ ਮੁਲਾਕਾਤ ’ਤੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੀ ਪਾਰਟੀ ਦੇ ਪ੍ਰਧਾਨ ਤੋਂ ਵੀ ਇਸ ਗੱਲ ਨੁੂੰ ਲੈ ਕੇ ਚਰਚਾ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ

ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਹਫਤੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 22 ਮਾਰਚ ਨੂੰ ਦੁਪਹਿਰ ਢਾਈ ਵਜੇ ਚੰਡੀਗੜ੍ਹ ਸਥਿਤ ਪਾਰਟੀ ਦ1ੇ ਹੈਡਕੁਆਰਟਰ ਵਿਚ ਹੋਵੇਗੀ।
ਇਸ ਮੀਟਿੰਗ ਵਿਚ ਪਾਰਟੀ ਦੁਆਰਾ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਪਣੀ ਰਣਨੀਤੀ ਬਣਾਈ ਜਾਵੇਗੀ। ਮੰਨਿਆ ਜਾ ਰਿਹਾ ਕਿ ਬੀਜੇਪੀ ਨਾਲ ਗਠਜੋੜ ਨੁੂੰ ਲੈ ਕੇ ਵੀ ਇਸ ਮੀਟਿੰਗ ਵਿਚ ਫੈਸਲਾ ਲਿਆ ਜਾ ਸਕਦਾ ਹੈ। ਨਾਲ ਹੀ ਉਮੀਦਵਾਰਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਵੇਗਾ।
ਹਾਲਾਂਕਿ ਅਜੇ ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ’ਤੇ ਨਿਕਲੇ ਹੋਏ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਅਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਪਾ ਕੇ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਅਪਣੀ ਪੋਸਟ ਵਿਚ ਲਿਖਿਆ ਕਿ ਮੀਟਿੰਗ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਹੋਵੇਗੀ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਨੂੰ ਵਿਸਤਾਰ ਨਾਲ ਆਖਰੀ ਰੂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿਚ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਚਰਚਾ ਹੋਵੇਗੀ।

Next Story
ਤਾਜ਼ਾ ਖਬਰਾਂ
Share it