Begin typing your search above and press return to search.

ਕੈਨੇਡਾ ਮਗਰੋਂ ਪਾਕਿਸਤਾਨ ਨੇ ਚੁੱਕੀ ਭਾਰਤ ਵੱਲ ਉਂਗਲ

ਇਸਲਾਮਾਬਾਦ, 1 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਮਗਰੋਂ ਹੁਣ ਪਾਕਿਸਤਾਨ ਨੇ ਭਾਰਤ ਵੱਲ ਉਂਗਲ ਚੁੱਕਦੇ ਹੋਏ ਭਾਰਤੀ ਖੁਫ਼ੀਆ ਏਜੰਸੀ ’ਤੇ ਗੰਭੀਰ ਦੋਸ਼ ਲਾਏ ਨੇ। ਪਾਕਿਸਤਾਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਖਵਾ ਵਿੱਚ ਹੋਏ ਆਤਮਘਾਤੀ ਹਮਲਿਆਂ ’ਚ ਭਾਰਤੀ ਏਜੰਸੀ ਦਾ ਹੱਥ ਹੈ। ਹਾਲਾਂਕਿ ਭਾਰਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ […]

ਕੈਨੇਡਾ ਮਗਰੋਂ ਪਾਕਿਸਤਾਨ ਨੇ ਚੁੱਕੀ ਭਾਰਤ ਵੱਲ ਉਂਗਲ
X

Hamdard Tv AdminBy : Hamdard Tv Admin

  |  1 Oct 2023 12:14 PM IST

  • whatsapp
  • Telegram

ਇਸਲਾਮਾਬਾਦ, 1 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਮਗਰੋਂ ਹੁਣ ਪਾਕਿਸਤਾਨ ਨੇ ਭਾਰਤ ਵੱਲ ਉਂਗਲ ਚੁੱਕਦੇ ਹੋਏ ਭਾਰਤੀ ਖੁਫ਼ੀਆ ਏਜੰਸੀ ’ਤੇ ਗੰਭੀਰ ਦੋਸ਼ ਲਾਏ ਨੇ। ਪਾਕਿਸਤਾਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਖਵਾ ਵਿੱਚ ਹੋਏ ਆਤਮਘਾਤੀ ਹਮਲਿਆਂ ’ਚ ਭਾਰਤੀ ਏਜੰਸੀ ਦਾ ਹੱਥ ਹੈ। ਹਾਲਾਂਕਿ ਭਾਰਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤੇ।

ਭਾਰਤੀ ਖੁਫ਼ੀਆ ਏਜੰਸੀ ਰਾਅ ’ਤੇ ਲਾਏ ਗੰਭੀਰ ਦੋਸ਼


ਪਾਕਿਸਤਾਨ ਵਿੱਚ ਬੀਤੇ ਸ਼ੁੱਕਰਵਾਰ ਨੂੰ ਬਲੂਚਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ ਹੋਏ ਦੋ ਆਤਮਘਾਤੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 65 ’ਤੇ ਪੁੱਜ ਗਈ, ਜਦਕਿ ਬਹੁਤ ਸਾਰੇ ਲੋਕ ਅਜੇ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਿਚਾਲੇ ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਧਮਾਕਿਆਂ ਵਿੱਚ ਭਾਰਤ ਦੀ ਇੰਟੈਲੀਜੈਂਸ ਏਜੰਸੀ ਦਾ ਹੱਥ ਹੈ।

ਆਤਮਘਾਤੀ ਹਮਲੇ ’ਚ ਦੱਸਿਆ ਭਾਰਤੀ ਏਜੰਸੀ ਦਾ ਹੱਥ


ਪਾਕਿਸਤਾਨ ਦੇ ਗ੍ਰਹਿ ਮੰਤਰੀ ਸਰਫ਼ਰਾਜ ਬੁਗਤੀ ਨੇ ਕਿਹਾ ਕਿ ਫ਼ੌਜ ਅਤੇ ਹੋਰ ਏਜੰਸੀਆਂ ਆਤਮਘਾਤੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਿਰੁੱਧ ਮਿਲ ਕੇ ਕੰਮ ਕਰਨਗੇ। ਨਾਲ ਹੀ ਕਿਹਾ ਗਿਆ ਕਿ ਇਨ੍ਹਾਂ ਧਮਾਕਿਆਂ ਵਿੱਚ ਕਥਿਤ ਤੌਰ ’ਤੇ ਭਾਰਤ ਦੀ ਖੁਫ਼ੀਆ ਏਜੰਸੀ ਰਾਅ ਵੀ ਸ਼ਾਮਲ ਹੈ।

ਦੋ ਆਤਮਘਾਤੀ ਹਮਲਿਆਂ ’ਚ ਹੁਣ ਤੱਕ 65 ਮੌਤਾਂ


ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਇਹੀ ਵਜ੍ਹਾ ਹੈ ਕਿ ਪਾਕਿਸਤਾਨ ਦੇ ਨੇਤਾ ਭਾਰਤ ’ਤੇ ਦੋਸ਼ ਲਾ ਰਹੇ ਹਨ। ਉੱਥੇ ਹੀ ਪੁਲਿਸ ਨੇ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਵਾਲੀ ਥਾਂ ਤੋਂ ਡੀਐਨਏ ਸੈਂਪਲ ਇਕੱਠੇ ਕਰਕੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆਹੈ। ਕਾਊਂਟਰ ਟੈਰੇਰਿਜ਼ਮ ਡਿਪਾਰਟਮੈਂਟ ਨੇ ਵੀ ਅਣਪਛਾਤੇ ਲੋਕਾਂ ਵਿਰੁੱਧ ਇੱਕ ਐਫ਼ਆਈਆਰ ਦਰਜ ਕੀਤੀ ਹੈ।


ਬੀਤੇ ਦਿਨ ਪਾਕਿਸਤਾਨ ਦੇ ਫ਼ੌਜ ਮੁਖੀ ਅਸੀਮ ਮੁਨੀਰ ਕਵੇਟਾ ਪਹੁੰਚੇ, ਜਿੱਥੇ ਉਨ੍ਹਾਂ ਨੇ ਅੱਤਵਾਦੀ ਹਮਲਿਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੱਤਵਾਦੀ ਹਮਲਿਆਂ ਦਾ ਧਰਮ ਅਤੇ ਵਿਚਾਰਧਾਰਾ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿੱਚ ਭਰਤੀ ਜ਼ਖਮੀਆਂ ਨਾਲ ਮੁਲਾਕਾਤ ਵੀ ਕੀਤੀ।


ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਭਾਵ ਗ੍ਰਹਿ ਮੰਤਰੀ ਨੇ ਇਨ੍ਹਾਂ ਹਮਲਿਆਂ ਦਾ ਦੋਸ਼ ਭਾਰਤ ’ਤੇ ਲਾਇਆ ਹੈ, ਉੱਥੇ ਪਾਕਿਸਤਾਨ ਆਪਣੇ ਅੰਦਰ ਪਣਪ ਰਹੇ ਅੱਤਵਾਦੀ ਸੰਗਠਨ ਟੀਟੀਪੀ, ਯਾਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਆਈਐਸਆਈਐਸ ਦੇ ਬੇਸ ’ਤੇਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਹਮਲਿਆਂ ਦੇ ਤੁਰੰਤ ਬਾਅਦ ਟੀਟੀਵੀ ਨੇ ਇਸ ਤੋਂ ਪੱਲਾ ਝਾੜਦੇ ਹੋਏ ਕਿਹਾ ਸੀ ਕਿ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਨਾਲ ਉਨ੍ਹਾਂ ਦਾ ਹੱਥ ਨਹੀਂ ਹੈ। ਉਹ ਮਸਜਿਦਾਂ ’ਤੇ ਹਮਲੇ ਨਹੀਂ ਕਰਦੇ। 29 ਸਤੰਬਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੂਚਿਸਤਾਨ ਵਿੱਚ ਹੋਏ ਇਹ ਦੋਵੇਂ ਹਮਲੇ ਮਸਜਿਦਾਂ ਦੇ ਨੇੜੇ ਹੋਏ ਸੀ।


ਬਲੂਚਿਸਤਾਨ ਦੇ ਮਾਸਤੂੰਗ ਵਿੱਚ ਹੋਏ ਹਮਲਿਆਂ ’ਤੇ ਉੱਥੇ ਦੇ ਡੀਐਸਪੀ ਨੇ ਦੱਸਿਆ ਕਿ ਸੁਸਾਈਡ ਬੌਂਬਰ ਪੈਦਲ ਚੱਲ ਕੇ ਮਦੀਨਾ ਮਸਜਿਦ ਤੱਜ ਗਿਆ ਸੀ। ਜਿੱਥੇ ਬੱਚਿਆਂ ਸਣੇ ਵੱਡੀ ਗਿਣਤੀ ਲੋਕ ਝੰਡੇ ਲੈ ਕੇ ਜਲੂਸ ਕੱਢਣ ਦੀ ਉਡੀਕ ਕਰ ਰਹੇ ਸੀ। ਹਮਲਾਵਰ ਨੇ ਮੌਲਾਨਾ ਦੇ ਪਹੁੰਚਣ ਤੱਕ ਦਾ ਇੰਤਜ਼ਾਰ ਕੀਤਾ। ਜਿਵੇਂ ਹੀ ਮੌਲਾਨਾ ਪਹੁੰਚਿਆ ਤਾਂ ਉਸ ਨੇ ਵਾਰਦਾਤ ਕਰ ਦਿੱਤੀ।


ਪਹਿਲੇ ਧਮਾਕੇ ਵਾਲੇ ਦਿਨ ਬਲੂਚਿਸਤਾਨ ਦੇ ਕਾਰਜਕਾਰੀ ਸੂਚਨਾ ਮੰਤਰੀ ਜਨ ਅਚਕਜਈ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੁਸ਼ਮਣ ਵਿਦੇਸ਼ੀ ਤਾਕਤਾਂ ਦੀ ਮਦਦ ਨਾਲ ਬਲੂਚਿਸਤਾਨ ਵਿੱਚ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਬਲੂਚਿਸਤਾਨ ’ਚ ਸਰਕਾਰ ਦੇ ਮੰਤਰੀਆਂ ਅਤੇ ਦੂਜੇ ਕਈ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।


ਦਰਅਸਲ, ਬਲੂਚਿਸਤਾਨ ਵਿੱਚ ਬਲੋਚ ਲਿਬਰੇਸ਼ਨ ਆਰਮੀ ਦੀ ਹਕੂਮਤ ਚਲਦੀ ਹੈ। ਇਹ ਸੰਗਠਨ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰ ਰਿਹਾ ਹੈ। ਬਲੂਚਿਸਤਾਨ ਦੇ ਨਾਗਰਿਕ 1947-48 ਤੋਂ ਹੀ ਖੁਦ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਮੰਨਦੇ। ਇਸ ਦੇ ਬਾਵਜੂਦ ਇਹ ਸੂਬਾ ਕਿਸੇ ਤਰ੍ਹਾਂ ਪਾਕਿਸਤਾਨ ਦੇ ਨਕਸ਼ੇ ’ਤੇ ਮੌਜੂਦ ਰਿਹਾ। ਇਨ੍ਹਾਂ ਨੂੰ ਦੋਇਮ ਦਰਜ਼ੇ ਦੇ ਨਾਗਰਿਕ ਮੰਨਿਆ ਜਾਂਦਾ ਰਿਹਾ ਹੈ।


ਪੰਜਾਬ, ਸਿੰਧ ਜਾਂ ਖੈਬਰ ਪਖਤੂਨਖਵਾ ਦੀ ਤਰ੍ਹਾਂ ਉਨ੍ਹਾਂ ਨੂੰ ਕਦੇ ਆਪਣੇ ਜਾਇਜ਼ ਹੱਕ ਵੀ ਨਹੀਂ ਮਿਲੇ। ਸਮਾਂ ਆਪਣੀ ਚਾਲ ਚਲਦਾ ਗਿਆ ਅਤੇ ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦਾ ਗੁੱਸਾ ਵੀ ਵਧਦਾ ਗਿਆ, ਜੋ ਹੁਣ ਸਿਖਰਾਂ ’ਤੇ ਪਹੁੰਚ ਰਿਹਾ ਹੈ।

Next Story
ਤਾਜ਼ਾ ਖਬਰਾਂ
Share it